07/04/2026
ਪੰਜਾਬੀ ਵਿੱਚ ਸਮੁੰਦਰ ਦੇ ਬਾਰੇ ਇੱਕੋ ਇੱਕ ਕਿਤਾਬ ਮਿਲਦੀ ਹੈ ਪਰ ਇਹ ਹੈ ਬਹੁਤ ਸਿਰਾ I 'ਸਮੁੰਦਰਨਾਮਾ' ਛੱਲਾ ਨਾਲ ਗੱਲਾਂ ਪਿਛਲੇ ਇੱਕ ਸਾਲ ਤੋਂ ਮੈਂ ਇਹਨੂੰ ਲਿਆ ਕੇ ਰੱਖੀ ਬੈਠਾ ਸੀ ਪੜ੍ਹਨ ਦਾ ਸਮਾਂ ਨਹੀਂ ਲੱਗਿਆ ਤੇ ਹੁਣ ਜਦੋਂ ਪੜਨੀ ਸ਼ੁਰੂ ਕੀਤੀ ਫੇਰ ਹੋਰ ਕੁਝ ਯਾਦ ਨਹੀਂ ਰਿਹਾ I ਭਾਸ਼ਾ ਵਿਭਾਗ ਦੇ ਵੱਲੋਂ ਡਾਕਟਰ ਐਮ ਐਸ ਰੰਧਾਵਾ ਪੁਰਸਕਾਰ 2024 ਚ ਇਸ ਕਿਤਾਬ ਨੂੰ ਪ੍ਰਾਪਤ ਹੋਇਆ ਤੇ ਬਾਈ ਪਰਮਜੀਤ ਮਾਨ ਹੋਰਾਂ ਨੇ ਜਿੰਨੇ ਵਧੀਆ ਤਰੀਕੇ ਨਾਲ ਸਮੁੰਦਰ ਦੇ ਬਾਰੇ ਲਿਖਿਆ ਬਸ ਐ ਲੱਗਦਾ ਨਾਲ ਨਾਲ ਹੀ ਯਾਤਰਾ ਕਰਦੇ ਫਿਰਦੇ ਹੋਈਏ I
ਜੇ ਇਹ ਕਿਤਾਬ ਕਿਸੇ ਨੇ ਆਰਡਰ ਕਰਨੀ ਹੈ ਤਾਂ ਸਾਨੂੰ ਸੰਪਰਕ ਕਰ ਲਿਓ ਤੇ ਜਿਹਨੇ ਜਿਹਨੇ ਪੜ੍ਹੀ ਆ ਉਹ ਕਮੈਂਟ ਕਰਕੇ ਜਰੂਰ ਦੱਸਿਓ ਕੀ ਮੈਂ ਝੂਠ ਬੋਲਿਆ