13/07/2023
ਸੰਤ ਸ਼ਿਰੋਮਣੀ ਇੱਛਾਪੁਰਤੀ ਸ਼੍ਰੀ ਬਾਲਾਜੀ ਚੈਰੀਟੇਬਲ ਟਰੱਸਟ ਵੱਲੋਂ 14 ਜੁਲਾਈ ਤੋਂ ਮੰਦਰ ਦਾ ਵਿਸਥਾਰ ਅਤੇ ਮਲਟੀਪਰਪਜ ਧਰਮਸ਼ਾਲਾ ਦਾ ਨਿਰਮਾਣ ਸ਼ੁਰੂ ਕੀਤਾ ਜਾ ਰਿਹਾ ਹੈ। ਸ਼੍ਰੀ ਬਾਲਾਜੀ ਟਰੱਸਟ ਦੇ ਮੈਂਬਰ ਗੌਰਵ ਜਨਾਲੀਆ ਨੇ ਦੱਸਿਆ ਕਿ ਸ਼੍ਰੀ ਬਾਲਾ ਜੀ ਮੰਦਰ ਪਰਿਸਰ ਵਿੱਚ ਸ਼੍ਰੀ ਸ਼ਿਵ ਪਰਿਵਾਰ ਅਤੇ ਸ਼੍ਰੀ ਰਾਮ ਦਰਬਾਰ ਜੀ ਦੀਆਂ ਮੂਰਤੀਆਂ ਬਹੁਤ ਜਲਦ ਸਥਾਪਿਤ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ 14 ਜੁਲਾਈ 2023 ਸ਼ੁੱਕਰਵਾਰ ਨੂੰ ਮਲਟੀਪਰਪਜ਼ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਇਸ ਸ਼ੁਭ ਮੌਕੇ ਤੇ
ਸਵੇਰੇ 10:00 ਵਜੇ ਮੰਦਰ ਵਿੱਚ ਕੀਰਤਨ ਆਰੰਭ ਕੀਤਾ ਜਾਵੇਗਾ। 11:00 ਵਜੇ ਆਰਤੀ ਤੋਂ ਬਾਅਦ ਸ਼੍ਰੀ ਬਾਲਾਜੀ ਮਹਾਰਾਜ ਦੀ ਆਗਿਆ ਲੈ ਕੇ 11:15 ਵਜੇ ਧਰਮਸ਼ਾਲਾ ਦੀ ਨੀਹ ਰੱਖੀ ਜਾਵੇਗੀ। ਅਤੇ ਆਉਣ ਵਾਲੀਆਂ ਸੰਗਤਾਂ ਲਈ ਭੰਡਾਰੇ ਦਾ ਵੀ ਪ੍ਰਬੰਧ ਕੀਤਾ ਜਾਵੇਗਾ।ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮਲਟੀਪਰਪਜ਼ ਧਰਮਸ਼ਾਲਾ ਵਿੱਚ 5 ਕਮਰੇ ਅਤੇ ਇੱਕ ਹਾਲ ਕਮਰਾ ਬਣਾਇਆ ਜਾ ਰਿਹਾ ਹੈ। ਜੋ ਵੀ ਦਾਨੀ ਸੱਜਣ ਇਸ ਸ਼ੁਭ ਕਾਰਜ ਵਿੱਚ ਇੱਟਾਂ, ਸੀਮਿੰਟ, ਰੇਤਾ, ਬਜਰੀ, ਸਰੀਆ, ਦਾਨ ਰਾਸ਼ੀ ਆਦਿ ਕੁੱਝ ਵੀ ਯੋਗਦਾਨ ਪਾਉਣਾ ਚਾਹੁੰਦਾ ਹੈ ਉਹ ਸਾਡੇ ਨਾਲ 9888847165 ਤੇ ਸੰਪਰਕ ਕਰ ਸਕਦਾ ਹੈ। ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਮੇਂ ਸਿਰ ਪਹੁੰਚ ਕੇ ਇਸ ਸ਼ੁਭ ਕਾਰਜ ਵਿੱਚ ਆਪਣਾ ਯੋਗਦਾਨ ਪਾਓ ਅਤੇ ਸ਼੍ਰੀ ਬਾਲਾਜੀ ਮਹਾਰਾਜ ਅਤੇ ਖਾਟੂ ਸ਼ਿਆਮ ਜੀ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਪੁੰਨ ਦੇ ਭਾਗੀ ਬਣੋ। ਇਸ ਸ਼ੁਭ ਮੌਕੇ 'ਤੇ ਸੋਨੂੰ ਸਿੰਗਲਾ, ਅਦੀਸ਼ ਮੋਦੀ (ਮੋਂਟੂ) ਨਰਿੰਦਰ ਗਰਗ, ਪਾਲਾ ਸਿੰਘ, ਹੈਪੀ ਗਰਗ, ਪਰਮਾਨੰਦ, ਸੋਨੂੰ ਨਾਗਰਾ, ਸੁਭਾਸ਼ ਬਾਂਸਲ, ਅਨਿਲ ਗੋਇਲ, ਸ਼ੀਤਲ ਮਿੱਤਲ, ਸੰਜੀਵ ਨਾਗਰਾ, ਸੁਨੀਲ ਖੀਪਲਾ, ਪ੍ਰਵੇਸ਼ ਅਗਰਵਾਲ,ਅੰਕਿਤ ਬਾਂਸਲ, ਮਾਧਵ ਜਨਾਲੀਆ, ਚੱਕਸ਼ੂ ਗੋਇਲ, ਅਕਸ਼ਰਾਮ ਸਿੰਗਲਾ ਆਦਿ ਨੇ ਸ਼੍ਰੀ ਬਾਲਾ ਜੀ ਮਹਾਰਾਜ ਦਾ ਆਸ਼ੀਰਵਾਦ ਲਿਆ।