Advertise Platform

Advertise Platform advertise platform to the all peoples.

31/01/2026
ਪ੍ਰਣਾਮ ਸ਼ਹੀਦਾ ਨੂੰ #ਮੈਂ_ਵੀਂ_ਛੀਦ_ਹੋਣਾ( ਸ਼ਹੀਦ ਹੋਣਾ)ਸਾਕਾ ਨਨਕਾਣਾ ਸਾਹਿਬ ਦਾ ਸਭ ਤੋਂ ਛੋਟਾ ਸ਼ਹੀਦ 11 ਕ ਸਾਲਾਂ ਦਾ ਦਰਬਾਰਾ ਸਿੰਘ ਹੈ ਜਿਸ ਦੀ ...
22/02/2025

ਪ੍ਰਣਾਮ ਸ਼ਹੀਦਾ ਨੂੰ #ਮੈਂ_ਵੀਂ_ਛੀਦ_ਹੋਣਾ( ਸ਼ਹੀਦ ਹੋਣਾ)

ਸਾਕਾ ਨਨਕਾਣਾ ਸਾਹਿਬ ਦਾ ਸਭ ਤੋਂ ਛੋਟਾ ਸ਼ਹੀਦ 11 ਕ ਸਾਲਾਂ ਦਾ ਦਰਬਾਰਾ ਸਿੰਘ ਹੈ ਜਿਸ ਦੀ ਮਾਂ ਛੋਟੇ ਜਹੇ ਨੂੰ ਛਡ ਅਗਲੀ ਦੁਨਿਆਂ ਨੂੰ ਤੁਰ ਗਈ ਤੇ ਦਾਦੀ ਤੋਂ ਹੀ ਮਾਂ ਦਾ ਪਿਆਰ ਮਿਲਿਆ ਸੀ।
ਇੱਕ ਦਿਨ ਆਪਣੇ ਪਿਤਾ ਕੇਹਰ ਸਿੰਘ ਨੂੰ ਤਿਆਰ ਹੁੰਦਾ ਦੇਖ ਕੇ ਦਰਬਾਰਾ ਸਿੰਘ ਦਾਦੀ ਨੂੰ ਕਹਿੰਦਾ ਬਾਪੂ ਕਿਥੇ ਚਲਿਆ ? ਦਾਦੀ ਕਹਿੰਦੀ ਬਾਬੇ ਨਾਨਕ ਦੇ ਘਰ ਨੂੰ ਜਾਲਮਾਂ ਤੋ ਆਜ਼ਾਦ ਕਰਾਉਣ। ਦਾਦੀ ਮੈ ਵੀ ਬਾਪੂ ਨਾਲ ਜਾਊਂ ਫਿਰ, ਕਹਿੰਦਾ!

ਤੂ ਕੀ ਕਰਨਾ ਉੱਥੇ? ਤੂ ਨਿਕਾ ਆ ਬਾਪੂ ਤੇਰਾ ਤਾਂ ਸ਼ਹੀਦ ਹੋਣ ਚਲਿਆ?
ਮੈ ਵੀ ਉਹੀ ਕਰੂਂ ਜੋ ਬਾਪੂ ਕਰੂ। ਦਾਦੀ ਜੀ ਨਾਲੇ ਤੂ ਕਹਿੰਦੀ ਸੀ ਬਾਬਾ ਫਤੇ ਸਿੰਘ ਜੀ ਸਤ ਸਾਲ ਦੇ ਸ਼ਹੀਦ ਹੋ ਗਏ ਸੀ ਫਿਰ ਮੈਂ ਕਿਓਂ ਨੀ ਹੋ ਸਕਦਾ?? ਮੈ ਵੀ ਬਾਪੂ ਨਾਲ ਛੀਦ ਹੋਣਾ।
ਦਾਦੀ ਨੇ ਹੋਰ ਲਾਰੇ ਲਾਏ ਪਰ ਦਰਬਾਰਾ ਸਿੰਘ ਜ਼ਿਦ ਤੇ ਅੜ ਗਿਆ ਇੱਕਲੀ ਜ਼ਿਦ ਹੀ ਨਹੀਂ ਉਸ ਕੋਲ ਹਰ ਗਲ ਦਾ ਜਵਾਬ ਸੀ।
ਦਰਬਾਰਾ ਸਿੰਘ ਪਿਤਾ ਦੇ ਉਂਗਲ ਫੜ ਜਰਗ ਤੋਂ ਬਾਬੇ ਨਾਨਕ ਦੇ ਘਰ ਵਲ ਨੂੰ ਜਿੰਦਗੀ ਦੇ ਸਭ ਤੋਂ ਲੰਮੇ ਤੇ ਆਖਰੀ ਤੇ ਪਵਿੱਤਰ ਸਫਰ ਤੇ ਤੁਰ ਪਿਆ।
ਨਨਕਾਣਾ ਸਾਹਿਬ ਪਹੁੰਚੇ ਨਰੈਣੂ ਮਹੰਤ ਦੇ ਬੰਦਿਆਂ ਨੇ ਸਿੰਘਾਂ ਦਾ ਕਤਲੱਆਮ ਸ਼ੁਰੂ ਕਰ ਦਿੱਤਾ। ਇੱਕ ਸਿੰਘ ਨੇ ਦਰਬਾਰਾ ਸਿੰਘ ਨੂੰ ਲੱਕੜ ਦੀ ਅਲਮਾਰੀ ਚੋ ਜਨਮ ਅਸਥਾਨ ਅੰਦਰ ਕੰਧ ਨਾਲ ਜੁੜੀ ਸੀ, ਉਸ ਚ ਬੰਦ ਕਰ ਦਿੱਤਾ ਕੇ ਬੱਚਾ ਬਚ ਜਾਵੇ।
ਨਰੈਣੂ ਦੇ ਗੁੰਡੇ ਲਧੂ ਤੇ ਲਾਲਦਾਸ ਬਾਹਰ ਸਿੰਘਾਂ ਨੂੰ ਸ਼ਹੀਦ ਕਰਕੇ ਜਦੋਂ ਅੰਦਰ ਗਏ ਤਾਂ ਅਲਮਾਰੀ ਚੋਂ ਆਵਾਜ ਆਉਂਦੀ ਸੁਣ ਕੇ ਬਾਰੀ ਖੋਲ ਕੇ ਦਰਬਾਰਾ ਸਿੰਘ ਨੂੰ ਬਾਂਹੋ ਫੜ ਕੇ ਬਾਹਰ ਲੈ ਗਏ। ਲਾਲਦਾਸ ਜਦੋ ਦਰਬਾਰਾ ਸਿੰਘ ਨੂੰ ਤਲਵਾਰ ਨਾਲ ਵਢਣ ਲਗਾ ਤਾਂ ਕਹਿੰਦਾ ਏਦਾਂ ਨਾ ਮਾਰੋ ਮੈ ਬਾਪੂ ਨਾਲ ਛੀਦ ਹੋਣਾ ਮੈਂ ਬਾਪੂ ਨਾਲ ਛੀਦ ਹੋਣਾ। ਦੋ ਜਾਲਮਾਂ ਨੇ ਲਤਾਂ ਬਾਹਾਂ ਤੋ ਫੜ ਕੇ ਜੀਉਂਦੇ ਨੂੰ ਉਸ ਅੱਗ ਦੇ ਮਚ ਦੇ ਭਾਂਬੜ ਚ ਸੁਟ ਦਿਤਾ ਜਿਥੇ ਸ਼ਹੀਦ ਸਿੰਘਾਂ ਦੇ ਸਰੀਰ ਮਿਟੀ ਦਾ ਤੇਲ ਪਾਕੇ ਸਾੜੇ ਜਾ ਰਹੇ ਸੀ। ਲਧੂ ਨੇ ਗਾਲ ਕਢ ਕੇ ਕਿਹਾ ਲੈ ਹੋਜਾ ਛੀਦ ਛੀਦ ਲਾਈ ਕਦੋਂ ਦੀ।
ਛੋਟੇ ਸਾਹਿਬਜ਼ਾਦਿਆਂ ਦਾ ਅਸਲੀ ਵਾਰਸ ਗਿਆਰਾਂ ਕੁ ਸਾਲ ਦਾ ਭਾਈ ਦਰਬਾਰਾ ਸਿੰਘ ਆਪਾ ਵਾਰ ਕੇ ਪਿਤਾ ਕੇਹਰ ਸਿੰਘ ਸਮੇਤ ਗੁਰੂ ਨਾਨਕ ਦੇਵ ਜੀ ਦੇ ਚਰਣਾਂ ਚ ਪਹੁੰਚ ਗਿਆ।
ਬਾਲ ਸ਼ਹੀਦ ਦਰਬਾਰਾ ਸਿੰਘ ਦੇ ਚਰਣਾਂ ਤੇ ਕੋਟਾਨਿ ਕੋਟਿ ਪ੍ਰਨਾਮ!

- ਮੇਜਰ ਸਿੰਘ

Address

Guru Lal Ji Market
Batala
143505

Telephone

+919888101111

Website

Alerts

Be the first to know and let us send you an email when Advertise Platform posts news and promotions. Your email address will not be used for any other purpose, and you can unsubscribe at any time.

Share