City Live Group - Fight Against Handicapped System

City Live Group - Fight Against Handicapped System Official Handle of Social Media ( voice of youth to FIGHT AGAINST HANDICAPPED SYSTEM)

20/07/2026

17/07/2026: Youth Squad Khanna ਦੀ ਟੀਮ ਨਾਲ ਪਵਿੱਤਰ ਸ੍ਰੀ ਜਗਨਨਾਥ ਯਾਤਰਾ ਤੋ ਦੋ ਦਿਨ ਪਹਿਲਾ NHAI ਅਧਿਕਾਰੀਆਂ ਨਾਲ ਫੋਨ ਰੂਪੀ ਰਿਵਿਊ ਮੀਟਿੰਗ ਕਰਕੇ ਖੰਨਾ ਦੇ ਹਾਈਵੇ ਦੇ ਉਪਰ ਨੀਚੇ ਬੇ-ਲੋੜ ਉੱਘੇ ਪੌਧੇ ਘਾਹ ਵਗੈਰਾ ਦੀ ਸਫਾਈ ਕਰਵਾਕੇ ਸੇਵਾ ਚ ਯੋਗਦਾਨ ਪਾਇਆ, ਤਾਕਿ ਯਾਤਰਾ ਦੇ ਪ੍ਰਬੰਧਕਾਂ ਨੂੰ ਸ਼ਹਿਰ ਦੇ ਹਾਈਵੇ ਦੀ ਲਾਇਟਾਂ ਲੜੀਆਂ/ਹੋਰ ਸਜਾਵਟਾਂ ਲਈ ਕੋਈ ਦਿੱਕਤ ਪ੍ਰੇਸ਼ਾਨੀ ਨਾ ਝੇਲਣੀ ਪਵੇ। ਮਾਲਕ ਛੋਟੀ ਜਿਹੀ ਸੇਵਾ ਮੰਜੂਰ ਕਰੇ। ਲੋਕਹਿੱਤ ਕੰਮਾ ਚ ਰੁੱਝੇ ਹੋਣ ਕਰਕੇ ਵੀਡੀਓ ਲੇਟ ਸਾਂਝਾ ਕਰ ਰਹੇ ਆ ਪਰ NHAI ਅਧਿਕਾਰੀਆਂ ਦਾ ਧੰਨਵਾਦ ਕਰਦੇ ਆ ਜਿੰਨਾ ਨੇ ਸੇਵਾ ਚ ਯੋਗਦਾਨ ਪਾਇਆ ।

"Two days before the holy Sri Jagannath Yatra, I held a review meeting over the phone call with NHAI officials and contributed to the serve the God ji by removing the unnecessary overgrown plants and grass cleared from above and below the Khanna highway, so that the organizers of the Yatra would not face any trouble or inconvenience with the set up of lighting / decoration etc. May the Almighty accept this small service. Due to being busy with public welfare works, late to shate this video, but I sincerely thank the NHAI officials who contributed to this service."
City Live Group - Fight Against Handicapped System City Live Group Religious Sentiments

ਵਾਰਡ ਨੰਬਰ 29 ਤੋ ਦੁੱਜੀ ਵਾਰ ਆਜ਼ਾਦ ਜਿੱਤੇ ਐਮਸੀ ਸੁਖਦੇਵ ਮਿੱਡਾ ਜੀ ਨੂੰ ਬੇਨਤੀ:ਸਤਕਾਰਯੋਗ ਅੰਕਲ ਜੀ, ਆਪਣੇ ਇਲਾਕੇ ਖਾਸਕਰ ਸਾਰੇ SC ਭਾਈਚਾਰੇ ...
18/07/2026

ਵਾਰਡ ਨੰਬਰ 29 ਤੋ ਦੁੱਜੀ ਵਾਰ ਆਜ਼ਾਦ ਜਿੱਤੇ ਐਮਸੀ ਸੁਖਦੇਵ ਮਿੱਡਾ ਜੀ ਨੂੰ ਬੇਨਤੀ:
ਸਤਕਾਰਯੋਗ ਅੰਕਲ ਜੀ, ਆਪਣੇ ਇਲਾਕੇ ਖਾਸਕਰ ਸਾਰੇ SC ਭਾਈਚਾਰੇ ਨਾਲ ਸਬੰਧਤ ਗਲੀ ਦਾ ਹਾਲ ਦੇਖਲੋ, ਚੇਤੇ ਕਰੋ ਵੋਟਾਂ ਤੋ ਪਹਿਲਾ ਰੋਜ਼ ਰਪੀਟ ਕਰਕੇ ਸਵੇਰੇ ਸਾਢੇ ਸੱਤ ਵਜੇ ਆਕੇ ਤੁਸੀਂ ਵੋਟਾ ਮੰਗਦੇ ਸੀ ਸਾਡੇ ਤੇ ਬਾਕੀਆਂ ਦੇ ਘਰ, ਅੱਜ ਤੁਸੀਂ ਸਾਡਾ ਜਿਊਣਾ ਹਰਾਮ ਕੀਤਾ ਪਿਆ ਜਦਕਿ ਮੈਂ ਤੁਹਾਡੇ ਵਾਰਡ ਦਾ ਇਲੈਕਸ਼ਨ ਨਹੀ ਲੜਨਾ ਨਾ ਮਾਲਕ ਦੀ ਕ੍ਰਿਪਾ ਨਾਲ ਮੇਰਾ ਇਹ ਲੈਵਲ ਆ, ਜਿਹੜੇ ਤੁਹਾਡੇ ਕੰਪੀਟੀਟਰ ਨੇ ਉਹਨਾ ਨਾਲ ਜੋ ਕਰਨਾ ਕਰੋ ਪਰ ਸਾਡੇ ਲੋਕਾ ਦਾ ਕੀ ਕਸੂਰ ਏ ਜਨਾਬ ? ਅਫਸਰਾਂ ਪ੍ਰਤੀ ਨਰਮਾਈ ਛੱਡੋ ਜੇਕਰ ਕੰਮ ਕਰਵਾਉਣੇ ਆ, ਆਪਣੇ ਇਲਾਕੇ ਲਈ ਸਟੈਂਡ ਕਰੋ ਜੀ। ਤੁਸੀਂ ਮੇਨੂ ਕਹਿੰਦੇ ਹੋ ਕਿ ਆਪਣੇ ਸੀਵਰਮੈਨ ਲਿਆਕੇ ਸਫਾਈ ਕਰਵਾ ਲਓ ਪੈਸੇ ਮੈਂ ਦੇਦੂੰ, ਅੰਕਲ ਜੀ ਪੈਸੇ ਤਾ ਅਸੀ ਓਦੋ ਨਹੀਂ ਲਏ ਜਦੋ ਅੱਧੀ ਤੋ ਵੱਧ ਨਵੀ ਆਬਾਦੀ ਨੂੰ ਗੁਰੂਆਂ ਦੇਵੀ ਦੇਵਤਿਆ ਦੀ ਫੋਟੋਆ ਤੇ ਹੱਥ ਰਖਵਾਕੇ ਪੈਸੇ ਵੰਡੇ ਜਾ ਰਹੇ ਸੀ। ਪਰ ਮੈਂ ਅੱਜ ਕੰਮ ਕਰਵਾ ਦਿੱਤਾ ਹੈ ਹੋਰ ਹੁਕਮ ਕਰੋ ਜੀ।
ਤੁਸੀਂ ਨਾਲ ਲਗਦੀ ਗਲੀ ਦੇ ਵਸਨੀਕ ਹੋਕੇ ਸਾਨੂੰ ਆਕੜ ਦਿਖਾਉਂਦੇ ਓ ਲੋਕਾਂ ਨੂੰ ਗੁੰਮਰਾਹ ਕਰਦੇ ਓ ਮੇਰਾ ਨਾਮ ਲੈ ਲੈਕੇ , ਜਦਕਿ ਚਾਰ ਕੋਹ ਦੂਰ ਅਤੇ ਦੁੱਜੀ ਪਾਰਟੀ ਦਾ ਪ੍ਰਧਾਨ ਮਿੱਤਰ ਹਰੀਸ਼ ਗੁਪਤਾ ਨਿੱਜੀ ਤੌਰ ਤੇ ਇਕ ਫੋਨ ਤੇ ਤੁਰੰਤ ਐਕਸ਼ਨ ਲੈਕੇ ਇੰਨੇ ਮੁਲਾਜਮਾਂ ਦੀ ਪਲਟਣ ਭੇਜਕੇ ਕਾਫ਼ੀ ਹੱਦ ਤੱਕ ਸਫਾਈ ਕਰਵਾ ਦਿੱਤੀ ਮੇਰੇ ਮੁਹੱਲੇ ਦੀ।
ਰੱਬ ਨੇ ਗਲੀ ਮੁਹੱਲੇ ਦੇ ਸੀਵਰੇਜ ਵਰਗੇ ਛੋਟੇ ਛੋਟੇ ਕੰਮਾ ਦੀ ਡਿਊਟੀ ਲਾਈ ਏ ਤੁਹਾਡੀ, ਪਰ ਕੰਮ ਮੈਨੂੰ ਕਰਵਾਉਣੇ ਪੈ ਰਹੇ ਨੇ। ਮੈਂ ਆਪਣੇ 67 ਪਿੰਡਾਂ ਵਾਲੇ ਖੰਨੇ ਸ਼ਹਿਰ ਦੇ ਹਾਲਾਤ ਸੁਧਾਰਾਂ ਜਾਂ ਤੁਹਾਡੀ ਅਫਸਰਾਂ ਪ੍ਰਤੀ ਨਰਮਾਈ ਨੂੰ ਨਜਰਅੰਦਾਜ ਕਰਕੇ ਇੱਕੋ ਮੁਹੱਲੇ ਦੇ ਮਗਰ ਪਿਆ ਰਹਾਂ?
850 + ਬੰਦਾ ਥੋੜ੍ਹਾ ਨਹੀਂ ਹੁੰਦਾ, ਆਪਣਾ ਵਜੂਦ ਆਪਣੀ ਪਾਵਰ ਪਹਿਚਾਣੋ, ਇਥੇ 20-50 ਬੰਦੇ ਹੀ ਧਰਨੇ ਦੌਰਾਨ ਅਫ਼ਸਰਾਂ ਤੋ ਹੱਥ ਬੰਨਵਾਕੇ ਮੰਗ ਮਨਵਾ ਲੈਂਦੇ ਨੇ, ਪਰ ਤੁਹਾਨੂੰ ਤਾਂ ਫੇਰ 850+ ਲੋਕਾਂ ਨੇ ਵੋਟ ਪਾਕੇ ਜੇਤੂ ਕੀਤਾ ਆ, ਇਹਨਾ ਨੂੰ ਇਕੱਠੇ ਕਰਕੇ ਕਿਉ ਨਹੀ ਬੋਲਦੇ ਤੁਸੀਂ ਅਫਸਰਾਂ ਖਿਲਾਫ, ਜੇ ਇਹ 850+ ਬੰਦਾ ਤੁਹਾਨੂੰ ਜਿਤਾਉਣ ਲਈ ਪੋਲਿੰਗ ਬੂਥ ਤੱਕ ਜਾ ਸਕਦਾ ਤਾ ਇਲਾਕੇ ਦੇ ਹੱਲ ਲਈ ਗਲੀ ਚ ਧਰਨੇ ਤੇ ਕਿਉ ਨਹੀ ਬੈਠ ਸਕਦਾ? ਓਦੋ ਕੀ ਬੰਦੇ ਪੈਸੇ ਦੇਕੇ ਪੋਲਿੰਗ ਬੂਥ ਤੇ ਲੈਕੇ ਗਏ ਸੀ??
ਉਮਰ ਚ ਵੱਡੇ ਓ, ਮੁਆਫ਼ ਕਰਨਾ ਜੀ ਮੇਰੀ ਮਨਸ਼ਾ ਨਹੀਂ ਸੀ ਪਰ ਤੁਹਾਡੀ ਜ਼ਿੱਦ ਨੇ ਮੈਨੂੰ ਇਹ ਲਿਖਣ ਲਈ ਮਜਬੂਰ ਕੀਤਾ ਆ।

ਮੰਤਰੀ ਸੌਂਦ ਸਾਹਿਬ ਜਿੱਥੇ ਇੰਨੇ ਵਿਹਲੜਾਂ ਨੂੰ ਰੀਲਾਂ ਬਣਾਉਨ ਲਈ ਮਿਲਦੇ ਓ, ਉਥੇ ਹੱਕਾਂ ਲਈ ਲੜ੍ਹ ਰਹੀ ਜੱਥੇਬੰਦੀ ਦੇ 5-10 ਨੌਜਵਾਨਾਂ ਨੂੰ ਮਿਲਕ...
13/07/2026

ਮੰਤਰੀ ਸੌਂਦ ਸਾਹਿਬ ਜਿੱਥੇ ਇੰਨੇ ਵਿਹਲੜਾਂ ਨੂੰ ਰੀਲਾਂ ਬਣਾਉਨ ਲਈ ਮਿਲਦੇ ਓ, ਉਥੇ ਹੱਕਾਂ ਲਈ ਲੜ੍ਹ ਰਹੀ ਜੱਥੇਬੰਦੀ ਦੇ 5-10 ਨੌਜਵਾਨਾਂ ਨੂੰ ਮਿਲਕੇ ਇਹਨਾਂ ਦਾ ਦੁੱਖ ਵੀ ਸੁਣ ਲੋ, ਮੰਗ ਮੰਨਣੀ ਨਾ ਮੰਨਣੀ ਬਾਅਦ ਦੀ ਗੱਲ ਹੈ ਪਰ ਐਵੇ ਇਹਨਾਂ ਤੋ ਦੂਰੀ ਬਣਾਕੇ ਕਿਉਂ ਖੰਨੇ ਦਾ ਨਾਮ ਖਰਾਬ ਕਰ ਰਹੇ ਓ। ਮੰਤਰੀ ਸਾਹਿਬ ਤੁਹਾਡੇ ਪ੍ਰਤੀ ਸਾਨੂ ਚੰਗਾ ਨਹੀ ਲਗਦਾ ਕਿ ਮਹਿਕਮਾ ਤੁਹਾਡਾ ਤੇ ਸਬੰਧਿਤ ਸ਼ਿਕਾਇਤਾ ਲੈਕੇ ਲੋਕ ਹਾਰੇ ਹੋਏ MLA ਉਮੀਦਵਾਰ ਕੋਲ ਆਉਣ ਜੱਦ ਜਿੱਤੇ ਹੋਏ ਖੁਦ 4 ਮਹਿਕਮਿਆਂ ਦੇ ਮੰਤਰੀ ਹੋਣ ਸਰਕਾਰ ਚ: ਪਰਮ ਵਾਲੀਆ

ਬੀਤੇ ਦਿਨ ਪੰਜਾਬ ਦੇ ਮੋਗਾ, ਅਜਨਾਲਾ, ਸੁਨਾਮ, ਸੰਗਰੂਰ, ਜਲਾਲਾਬਾਦ, ਪਾਤੜਾਂ, ਸ੍ਰੀ ਫਤਿਹਗੜ੍ਹ ਸਾਹਿਬ ਤੋ ਆਏ ਪੰਜਾਬ ਪੱਧਰ ਤੇ 3500 ਡਿਗਰੀ ਹੋਲਡਰ ਟਰੇਂਡ ਨੌਜਵਾਨ ਉਮੀਦਵਾਰਾਂ ਅਤੇ ਊਨਾ ਦੇ ਪਰਿਵਾਰਾਂ ਦੇ ਹੱਕਾਂ ਲਈ ਸੰਘਰਸ਼ ਕਰ ਰਹੇ diploma degree apprenticeship Association Punjab ਦੇ ਸੇਵਾਦਾਰ ਮਿਲਣ ਪਹੁੰਚੇ ਜਿੰਨਾ ਨੇ ਦੱਸਿਆ ਕਿ ਤੁਹਾਡੇ ਸ਼ਹਿਰ ਦੇ MLA ਅਤੇ ਪੰਜਾਬ ਦੇ ਬਿਜਲੀ ਮਹਿਕਮੇ ਦੇ ਮੰਤਰੀ ਤਰੁਣਪ੍ਰੀਤ ਸੌਂਦ ਸਾਹਿਬ ਅਧਿਕਾਰਕ ਤੌਰ ਤੇ ਮਿਲਣ ਲਈ ਸਮਾਂ ਨਹੀ ਦੇ ਰਹੇ। ਇੰਨਾ ਭਰਾਵਾਂ ਦਾ ਪੱਖ ਸੁਣਨ ਤੋ ਬਾਅਦ ਮੈਂ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਮਾਲਕ ਨੇ ਜੱਦ ਕਰੋੜਾਂ ਲੋਕਾ ਦੇ ਦੁੱਖ ਦਰਦ ਲਈ ਤੁਹਾਨੂੰ ਸੇਵਾ ਦਾ ਮੌਕਾ ਦਿੱਤਾ ਹੈ ਤਾਂ ਇਹਨਾਂ 3500 ਪਰਿਵਾਰਾਂ ਦੀ ਅਗੁਵਾਈ ਕਰ ਰਹੇ 5-10 ਲੋਕਾਂ ਨਾਲ ਮਿਲਕੇ ਇਕ ਬਾਰ ਗੱਲ ਕਰਨ ਚ ਕੀ ਅਰਜ ਹੈ, ਪਹਿਲਾ ਤੁਸੀਂ ਖੰਨੇ ਸ਼ਹਿਰ ਵਾਸੀਆਂ ਨੂੰ ਮੀਹ ਦੇ ਮੌਸਮ ਚ ਚੰਡੀਗੜ੍ਹ ਵਰਗੀ ਮਲਾਈ ਵਾਂਗ ਖੂਬਸੂਰਤ ਸੜਕਾਂ ਬਣਾਕੇ ਇੰਨੀ ਵੱਡੀ ਰਾਹਤ ਦਿੱਤੀ, ਹੁਣ ਚੰਡੀਗੜ੍ਹ ਤੋ ਲਿਆਕੇ ਖੰਨੇ ਧਰਨੇ ਲਗਵਾਕੇ ਸ਼ਹਿਰਵਾਸੀਆਂ ਨੂੰ ਕਿਸ ਖੱਜਲ ਖੁਆਰੀ ਦਾ ਤੋਹਫ਼ਾ ਦੇਣਾ ਚਾਹੁੰਦੇ ਓ । ਤੁਸੀਂ ਸਾਡੇ ਸ਼ਹਿਰ ਦੇ ਬੰਦੇ ਓ, ਇਸ ਲਈ ਮੈਂ ਬੁਧਵਾਰ ਤੱਕ ਰੋਕ ਸਕਦਾ ਜੇਕਰ ਫੇਰ ਵੀ ਤੁਸੀਂ ਜ਼ਿੱਦ ਤੇ ਰਹਿਣਾ ਤਾ ਇਹਨਾਂ ਦੇ ਪ੍ਰੋਗਰਾਮ ਨੂੰ ਆਪ ਹੀ ਸਾਂਭੋ ਜਨਾਬ, ਕਿਉਕਿ ਮੈਂ ਨਹੀਂ ਚਾਹੁੰਦਾ ਕਿ ਬਿਨਾ ਕਿਸੇ ਗਲੋ ਸਾਡੇ ਸ਼ਹਿਰ ਦੇ ਮੋਹਤਬਰ 4 ਮਹਿਕਮਿਆਂ ਦੇ ਮੰਤਰੀ ਦੀ ਬੇਜਤੀ ਹੋਵੇ ਰੋਜ਼ ਰੋਜ਼ ਨਿੱਤ ਨਵੇਂ ਧਰਨੇ ਨਾਲ। ਜਿੱਥੇ ਇੰਨੇ ਵਿਹਲੜਾਂ ਨੂੰ ਰੀਲਾਂ ਬਣਾਉਨ ਲਈ ਮਿਲਦੇ ਓ, ਉਥੇ ਇਸ ਜੱਥੇਬੰਦੀ ਦੇ 5-10 ਨੌਜਵਾਨਾਂ ਨੂੰ ਮਿਲਕੇ ਇਹਨਾਂ ਦਾ ਦੁੱਖ ਵੀ ਸੁਣ ਲੋ, ਮੰਗ ਮੰਨਣੀ ਨਾ ਮੰਨਣੀ ਬਾਅਦ ਦੀ ਗੱਲ ਹੈ ਪਰ ਐਵੇ ਇਹਨਾਂ ਤੋ ਦੂਰੀ ਬਣਾਕੇ ਕਿਉ ਖੰਨੇ ਦਾ ਨਾਮ ਖਰਾਬ ਕਰ ਰਹੇ ਓ । ਬੇਨਤੀ ਹੈ ਕਿ ਇਹਨਾਂ ਨੂੰ ਆਪਣਾ ਕੀਮਤੀ ਸਮਾਂ ਦਿਓ ਜਨਾਬ

07/07/2026

ਪਰਸੋਂ ਵਾਰਡ ਨੰਬਰ 3 ਤੋ ਇਲਾਕੇ ਦੇ ਲੱਕੀ ਭਨੋਟ ਅਤੇ ਸ਼ੰਭੂ ਪੰਡਿਤ ਜੀ ਨੇ ਇਲਾਕੇ ਦੇ 55 ਸ਼ਰਧਾਲੂਆਂ ਨੂੰ ਇਕ ਮਾਲਾ ਚ ਪਰੋਕੇ ਸ਼੍ਰੀ ਅਮਰਨਾਥ ਜੀ ਦੇ ਦਰਸ਼ਨਾਂ ਲਈ ਯਾਤਰਾ ਦਾ ਜੱਥਾ ਤਿਆਰ ਕੀਤਾ ਗਿਆ। ਦਾਸ ਪਰਮ ਵਾਲੀਆ ਦੇ ਨਾਲ ਨਾਲ ਭਾਜਪਾ ਮੰਡਲ 1 ਦੇ ਪ੍ਰਧਾਨ ਵਿਸ਼ਾਲ ਮਿੱਤਲ ਅਤੇ ਉਪ ਪ੍ਰਧਾਨ ਸੰਜੀਵ ਵਾਲੀਆ ਤੋਂ ਯਾਤਰਾ ਨੂੰ ਰਵਾਨਾ ਕਰਨ ਨਾਲ ਜੋ ਵੀ ਸੇਵਾ ਲੱਗੀ, ਓਸ ਲਈ ਬਾਬਾ ਬਰਫ਼ਾਨੀ ਭਗਵਾਨ ਸ਼ਿਵ ਜੀ ਮਹਾਰਾਜ ਅਤੇ ਇਲਾਕੇ ਦੀ ਸੰਗਤ ਦਾ ਤਹਿ ਦਿਲੋ ਧੰਨਵਾਦ ਹਾਂ। ਖੰਨੇ ਦੇ ਨੌਜਵਾਨਾਂ ਦੇ ਭਲੇ ਲਈ ਬਣਾਈ Youth Squad Khanna ਦੇ ਰਾਹੀ ਆਪ ਜੀ ਅਤੇ ਸ਼ਹਿਰ ਖੰਨਾ ਦੇ ਹਰ ਗਲੀ ਮੁਹੱਲੇ ਲਈ ਪਹਿਲਾ ਨਵੀ ਅਬਾਦੀ ਤੇ ਹੁਣ ਵਾਰਡ ਨੰਬਰ 3 ਤੋ ਆਈ ਇਹ ਸਾਂਝੀ ਵਾਰਤਾ ਦੀ ਇਕ ਸੰਦੇਸ਼ ਭਰੀ ਤਸਵੀਰ ਤੋ ਹਰ ਗਲੀ ਮੁਹੱਲੇ ਨੂੰ ਆਪਣੇ ਇਲਾਕੇ ਤੋ ਸੰਗਤ ਲੈਕੇ ਜਾਣ ਦੀ ਬੈਂਨਤੀ ਕਰਦੇ ਆ । ਧੰਨਵਾਦ ਜੀ🙏❤️

Address

CITY LIVE GROUP
Chandigarh

Alerts

Be the first to know and let us send you an email when City Live Group - Fight Against Handicapped System posts news and promotions. Your email address will not be used for any other purpose, and you can unsubscribe at any time.

Contact The Business

Send a message to City Live Group - Fight Against Handicapped System:

Shortcuts

Share