23/09/2021
* ਆਓ ਅਰਦਾਸ ਕਰੀਏ *
*ਸਤਿਕਾਰਯੋਗ ਸਾਧ ਸੰਗਤ ਜੀ, ਮੈਂ ਜਿਸ ਲੜਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ, ਇਸ ਦਾ ਨਾਮ ਗੁਰਵਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਏ, ਤੇ ਸਾਡੇ ਪਿੰਡ ਦਾ ਵਸਨੀਕ ਏ । ਜੋ ਕੇ ਇਸ ਸਮੇ ਦਿੱਲੀ ਦੇ ਇੱਕ ਹਸਪਤਾਲ 'ਚ ਜੇਰੇ ਇਲਾਜ ਏ । ਇਸ ਦਾ ਲੀਵਰ ਟਰਾਂਸਪਲਾਂਟ ਹੋਣਾ ਏ ।*
*ਸੋ ਮੇਰੀ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਏ, ਕਿ ਆਓ ਆਪਾਂ ਸਾਰੇ ਮਿਲਕੇ ਇਸ ਬੱਚੇ ਦੀ ਤੰਦਰੁਸਤੀ ਲਈ ਅਰਦਾਸ ਕਰੀਏ । ਕਿਉਂਕਿ ਅਰਦਾਸ ਵਿੱਚ ਬਹੁਤ ਸਕਤੀ ਹੁੰਦੀ ਏ । ਖਾਸਕਰ ਜਦੋਂ ਅਸੀ ਦੂਜਿਆ ਲਈ ਬਿਨਾ ਸੁਆਰਥ ਤੇ ਸੱਚੇ ਮੰਨੋ ਅਰਦਾਸ ਕਰਦੇ ਆ, ਤਾਂ ਸਾਡੀ ਇਹ ਅਰਦਾਸ ਪ੍ਮਾਤਮਾਂ ਕੋਲ ਖੜ੍ਹਕੇ ਸੁਣਦਾ ਏ । ਤੇ ਉਸਦੇ ਘਰ ਜਰੂਰ ਮੰਨਜੂਰ ਹੁੰਦੀ ਏ । ਜਦੋਂ ਦਵਾਈਆਂ ਤੇ ਸਾਇੰਸ ਆਪਣੇ ਹੱਥ ਖੜ੍ਹੇ ਕਰ ਦੇਣ, ਤਾਂ ਫਿਰ ਉੱਥੇ ਵਾਹਿਗੁਰੂ ਦੇ ਚਰਨਾਂ 'ਚ ਕੀਤੀ ਅਰਦਾਸ ਹੀ ਕਾਰਗਰ ਸਿੱਧ ਹੁੰਦੀ ਏ ।*
*ਅਸੀ ਆਪਣੇ ਲਈ ਤਾਂ ਰੋਜ਼ਾਨਾ ਅਰਦਾਸ ਕਰਦੇ ਹਾਂ । ਪਰ ਆਓ ਅੱਜ ਆਪਾਂ ਇਸ ਬੱਚੇ ਲਈ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਇਸ ਬੱਚੇ ਉੱਤੇ ਤੂੰ ਆਪਣੀ ਮਿਹਰ ਕਰ ਤੇ ਇਸ ਨੂੰ ਤੰਦਰੁਸਤੀਆਂ ਬਖਸ਼ । ਤੇ ਇਹ ਹੱਸਦਾ ਖੇਡਦਾ ਹੋਇਆ ਆਪਣੇ ਘਰ ਵਾਪਿਸ ਜਾਵੇ । ਪ੍ਰਮਾਤਮਾਂ ਇਸ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆ ਬਖਸ਼ੇ । ਜੇਕਰ ਮੁਨਾਸਿਬ ਸਮਝੋ ਤਾਂ ਪੋਸਟ ਸ਼ੇਅਰ ਜਰੂਰ ਕਰੋ ਜੀ, ਤਾਂ ਜੋ ਵੱਧ ਤੋਂ ਵੱਧ ਸੰਗਤ ਇਸ ਬੱਚੇ ਦੀ ਤੰਦਰੁਸਤੀ ਲਈ ਅਰਦਾਸ ਕਰ ਸਕੇ ।*
🙏🙏🙏
*🇦🇺 #ਬੱਬਲੂ #ਭੰਡਾਲ 🇺🇸*
*The voice of common man* See less
— in Canberra, Australian Capital Territory.