ਉਦਮ ਇਨਸਾਨੀਅਤ ਫਰੀਦਕੋਟ

ਉਦਮ ਇਨਸਾਨੀਅਤ ਫਰੀਦਕੋਟ Contact information, map and directions, contact form, opening hours, services, ratings, photos, videos and announcements from ਉਦਮ ਇਨਸਾਨੀਅਤ ਫਰੀਦਕੋਟ, Advertising/Marketing, ਫਰੀਦਕੋਟ ਟੀਚਰ ਕਲੋਨੀ ਪੰਜਾਬ, Faridkot.

14/05/2023

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਿਹ ।।

ਅੱਜ ਮਿਤੀ 14-5-2023 ਦਿਨ ਐਤਵਾਰ ਨੂੰ ਰਾਸ਼ਨ ਦੀ ਸੇਵਾ ਕੀਤੀ ਗਈ ਜਦੋਂ ਕਿ 12 ਲੋੜਵੰਦ ਪਰਿਵਾਰਾਂ ਨੂੰ ਦਿੱਤੀ ਗਈ,,ਜਿਸ ਵਿੱਚ 7 ਪਰਿਵਾਰਾਂ ਨੂੰ ਦੋਹਾ ਕਤਰ ਵਾਲੀ ਸੰਗਤ ਵੱਲੋਂ ਜੋ ਮਨਦੀਪ ਸਿੰਘ ਉਰਫ ਦੀਪੀ ਵੀਰ ਨਾਲ ਜੁੜੀਆਂ ਹੋਈਆਂ ਹਨ ਉਹਨਾਂ ਵੱਲੋਂ ਅਤੇ 5 ਪਰਿਵਾਰਾਂ ਨੂੰ ਹਰਜਿੰਦਰ ਸਿੰਘ ਗਰੀਸ ਵਾਲੇ ਵੀਰ ਵੱਲੋਂ ਰਾਸ਼ਨ ਦੀ ਸੇਵਾ ਦਿੱਤੀ ਗਈ। ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਆਪ ਸਭ ਰੱਬ ਰੂਪੀ ਸੰਗਤਾਂ ਦਾ ਜਿੰਨਾ ਦੇ ਸਹਿਯੋਗ ਸਦਕਾ ਅੱਜ ਇਹਨਾਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਮਿਲੀ ਹੈ ।
ਪਹਿਲਾਂ ਇਹ ਰਾਸ਼ਨ ਦੀ ਸੇਵਾ ਸੁਸਾਇਟੀ ਵੱਲੋਂ 40 ਲੋੜਵੰਦ ਪਰਿਵਾਰਾਂ ਨੂੰ ਦਿੱਤੀ ਜਾਂਦੀ ਸੀ ਪਰ ਸਾਲ ਭਰ ਇਹ ਸੇਵਾ ਬੰਦ ਰਹੀ । ਸੋ ਅੱਜ ਤੋਂ ਫਿਰ ਸੇਵਾ ਦੀ ਸ਼ੁਰੂਆਤ ਕੀਤੀ ਹੈ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋ ਸੇਵਾ ਬਖਸ਼ਦੇ ਰਹਿਣ ਤੇ ਅਸੀਸਾਂ ਦਾ ਹੱਕਦਾਰ ਇਸ ਨਿਮਾਣੇ ਨੂੰ ਅਤੇ ਸਹਿਯੋਗ ਦੇਣ ਵਾਲੀਆਂ ਸੰਗਤਾਂ ਨੂੰ ਬਣਾਈ ਰੱਖਣ।
ਉੱਦਮ ਇਨਸਾਨੀਅਤ ਸੇਵਾ ਸੁਸਾਇਟੀ ਰਜਿ: ਪੰਜਾਬ ਫਰੀਦਕੋਟ
9781337196, 8360712670

27/08/2020

ਇਸ ਵੀਰ ਦੀ ਮਦਦ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਦੋਸਤੋ 🙏 ਪਰਿਵਾਰ ਦਾ ਨੰਬਰ 6280325298
27/8/2020
2000 ਦੀ ਸੇਵਾ ਪਰਿਵਾਰ ਨੂੰ ਰਾਸ਼ਨ ਲੲੀ ਦਿੱਤੀ ਗਈ ਇਹ ਸੇਵਾ ਵੀਰ ਡੀ.ਸੀ. ਸਿੰਗਾਪੁਰ ਵੱਲੋਂ ਆਪਣੇ ਜਨਮ ਦਿਨ ਦੀ ਖੁਸ਼ੀ ਵਿੱਚ ਭੇਜੀ ਗਈ । ਦਿਲੋਂ ਦੁਆਵਾਂ ਵੀਰ ਡੀ.ਸੀ. ਸਿੰਗਾਪੁਰ ਵਾਲਿਆਂ ਲਈ ਜੀ ਵਾਹਿਗੁਰੂ ਜੀ ਮੇਹਰ ਬਣਾਈ ਰੱਖਣ ਆਪ ਜੀ ਤੇ ਸਦਾ ਹੀ ।
ਉੱਦਮ ਇਨਸਾਨੀਅਤ ਸੇਵਾ ਸੁਸਾਇਟੀ ਰਜਿ: ਪੰਜਾਬ ਫਰੀਦਕੋਟ
9781337196, 8360712670

21/07/2020

ਜਿਸ ਭੈਣ ਅਤੇ ਨਵਜੰਮੀ ਬੱਚੀ ਲਈ ਜ਼ੋ ਪੋਸਟ ਪਾ ਕੇ ਸੰਗਤਾਂ ਨੂੰ 🙏ਬੇਨਤੀ ਕੀਤੀ ਸੀ ਹਸਪਤਾਲ ਵਿੱਚੋਂ ਬਕਾਇਆ ਬਿੱਲ ਅਤੇ ਦਵਾਈਆਂ ਦਵਾਉਣ ਕੇ ਛੁੱਟੀ ਦਵਾਉਣ ਲਈ ।
👉 8600 ਦੀ ਸੇਵਾ ਭੇਜ ਕੇ ਭੈਣ ਰਿੰਕੂ ਪਤਨੀ ਬਲਦੇਵ ਸਿੰਘ
ਵਾਸੀ ਗੋਬਿੰਦਗੜ੍ਹ ਮੰਡੀ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਜੋ ਅਮਨ ਨਰਸਿੰਗ ਹੋਮ ਮੰਡੀ ਗੋਬਿੰਦਗੜ੍ਹ ਵਿਖੇ ਦਾਖਲ ਸੀ ਨੂੰ ਬਾਕੀ ਰਹਿੰਦਾ ਬਿੱਲ ਅਤੇ ਦਵਾਈਆਂ ਦੇ ਕੇ ਛੁੱਟੀ ਦਵਾ ਕੇ ਐਂਬੂਵਲੈਂਸ ਕਰਵਾ ਕੇ ਘਰ ਭੇਜਿਆ ਗਿਆ । ਜਿਸ ਵਿੱਚ ਆਪਣੀ ਸੁਸਾਇਟੀ ਵੱਲੋਂ ਇਕੱਠੀ ਕੀਤੀ ਗਈ 4500 ਦੀ ਸੇਵਾ ਗੁਪਤ ਨਾਮ ਰੱਖ ਕੇ ਅਤੇ 4100 ਦੀ ਸੇਵਾ ਗੁਪਤ ਨਾਮ ਰੱਖ ਕੇ ਡੱਬਵਾਲੀ ਸੰਗਤ ਵੱਲੋਂ ਆਪਣੇ ਨਾਲ ਅਲੱਗ ਅਲੱਗ ਜਗਾ ਤੋਂ ਜੁੜੀਆਂ ਸੰਗਤਾਂ ਵੱਲੋਂ ਇਕੱਠੀ ਕਰ ਕੇ ਭੇਜੀ ਗਈ ਮੈਂ ਦਿਲੋਂ ਰਿਣੀ ਹਾਂ ਆਪ ਸਭ ਰੱਬ ਰੂਪੀ ਸੰਗਤਾਂ ਦਾ ਜੋ ਮੇਰੀ ਅੱਧੀ ਆਵਾਜ਼ ਤੇ ਮੇਰੇ ਨਾਲ ਇਹਨਾਂ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਲਈ ਆਣ ਖੜਦੀਆਂ ਹਨ ।
ਉੱਦਮ ਇਨਸਾਨੀਅਤ ਸੇਵਾ ਸੁਸਾਇਟੀ ਰਜਿ:ਪੰਜਾਬ ਫਰੀਦਕੋਟ
9781337196 21/7/2020

ਬਹੁਤ ਬਹੁਤ ਧੰਨਵਾਦ ਸਤਿਕਾਰ ਯੋਗ ਸ੍ਰੀ ਅਸ਼ੋਕ ਧੀਰ ਜੀ ਦਾ ਜੀ 🙏
19/07/2020

ਬਹੁਤ ਬਹੁਤ ਧੰਨਵਾਦ ਸਤਿਕਾਰ ਯੋਗ ਸ੍ਰੀ ਅਸ਼ੋਕ ਧੀਰ ਜੀ ਦਾ ਜੀ 🙏

ਇੱਕ ਲੋੜਵੰਦ ਕਿਰਤੀ ਵੀਰ ਦੇ ਪਰਿਵਾਰ ਨੂੰ ਇੱਕ ਮਹੀਨੇ ਦੇ ਰਾਸ਼ਨ ਦੀ ਸੇਵਾ ਦਿੱਤੀ ਗਈ  ਇਹ ਵੀਰ ਚਾਹ ਦਾ ਕੰਮ ਕਰਦਾ ਹੈ ਪਰ ਲੋਕਡਾਊਨ ਅਤੇ ਕਰਫ਼ਿਊ ...
18/07/2020

ਇੱਕ ਲੋੜਵੰਦ ਕਿਰਤੀ ਵੀਰ ਦੇ ਪਰਿਵਾਰ ਨੂੰ ਇੱਕ ਮਹੀਨੇ ਦੇ ਰਾਸ਼ਨ ਦੀ ਸੇਵਾ ਦਿੱਤੀ ਗਈ ਇਹ ਵੀਰ ਚਾਹ ਦਾ ਕੰਮ ਕਰਦਾ ਹੈ ਪਰ ਲੋਕਡਾਊਨ ਅਤੇ ਕਰਫ਼ਿਊ ਕਾਰਨ ਮਕਾਨ ਦਾ ਕਿਰਾਇਆ ਵੀ ਨਹੀਂ ਦੇ ਸਕਿਆ ਅਤੇ ਘਰਵਾਲੀ ਦੀ ਕੈਂਸਰ ਨਾਲ ਮੌਤ ਹੋ ਗਈ ਹੈ ਅਤੇ ਮਾਂ ਲੋਕਾਂ ਦੇ ਘਰ ਕੰਮ ਕਰਦੀ ਸੀ ਪਰ ਗੋਡਿਆਂ ਦੀ ਪ੍ਰੋਬਲਮ ਕਰਕੇ ਉਹ ਵੀ ਕੰਮ ਕਰਨ ਤੋਂ ਅਸਮਰਥ ਹੈ ਇਹਨਾਂ ਬੱਚਿਆਂ ਨੂੰ ਦੇਖਦੇ ਹੋਏ ਗੋਲਕ ਤੋਂ ਗਰੀਬ ਤੱਕ ਐੱਨ ਆਰ ਆਈ ਕਲੱਬ ਵਾਲੀ ਸੰਗਤ ਵੱਲੋਂ ਇਹ ਰਾਸ਼ਨ ਦੀ ਸੇਵਾ ਭੇਜੀ ਗਈ ਜੋ ਅੱਜ ਪਰਿਵਾਰ ਤੱਕ ਪਹੁੰਚਾਈ ਗਈ । ਦਿਲੋਂ ਧੰਨਵਾਦੀ ਹਾਂ ਗੋਲਕ ਤੋਂ ਗਰੀਬ ਤੱਕ ਐੱਨ ਆਰ ਆਈ ਕਲੱਬ ਵਾਲੀ ਸੰਗਤ ਦਾ ਜੀ ਜਿਨ੍ਹਾ ਨੇ ਇਸ ਪਰਿਵਾਰ ਦੀ ਮਦਦ ਲਈ ਆਪ ਸੁਨੇਹਾ ਲਾ ਕੇ ਸਹਿਯੋਗ ਭੇਜਿਆ ।
ਉੱਦਮ ਇਨਸਾਨੀਅਤ ਸੇਵਾ ਸੁਸਾਇਟੀ ਰਜਿ: ਪੰਜਾਬ ਫਰੀਦਕੋਟ
9781337196, 8360712670

15/07/2020

ਪਿਆਰੇ ਦੋਸਤੋ ਇਸ ਅੰਗਹੀਣ ਵੀਰ ਦੇ ਪਰਿਵਾਰ ਦੀ ਛੱਤ ਸਾਰੀ ਚੋ ਰਹੀ ਹੈ ਕਮਰਾ ਵੀ ਇੱਕ ਹੈ ਤੇ ਵਿਹੜਾ ਵੀ ਨਹੀਂ ਹੈ ਜਦੋਂ ਬਾਰਿਸ਼ ਹੁੰਦੀ ਹੈ ਤਾਂ ਸਾਰੀ ਛੱਤ ਚੋਣ ਲੱਗਦੀ ਹੈ ਤੇ ਜਾਗ ਕੇ ਰਾਤ ਕੱਟਣੀ ਪੈਂਦੀ ਹੈ ਨਿੱਕੀਆਂ ਨਿੱਕੀਆਂ 2 ਲੜਕੀਆਂ ਅਤੇ ਇੱਕ ਲੜਕਾ ਹੈ ਵੀਰ ਆਪ ਟੇਲਰ ਦਾ ਕੰਮ ਕਰਦਾ ਹੈ ਤੇ ਵੀਲ ਚੇਅਰ ਤੋਂ ਬਿਨਾਂ ਇੱਧਰ ਉੱਧਰ ਨਹੀਂ ਹੋ ਸਕਦਾ । ਹੱਦੋਂ ਵੱਧ ਲੋੜਵੰਦ ਅਤੇ ਗਰੀਬ ਪਰਿਵਾਰ ਹੈ ।
ਮੇਜਰ ਸਿੰਘ ਪਿੰਡ ਤਿੱਬਾ ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਹੈ ਅਤੇ ਫੇਸਬੁੱਕ ਤੋਂ ਮੇਰਾ ਨੰਬਰ ਲੈ ਕੇ ਇਸ ਪਰਿਵਾਰ ਨੇ ਅਤੇ ਨਿੱਕੀਆਂ ਨਿੱਕੀਆਂ ਬੱਚੀਆਂ ਨੇ ਕਿਹਾ ਕਿ ਅੰਕਲ ਜੀ ਸਾਡੀ ਛੱਤ ਪਵਾ ਦੇਵੋ ਅਸੀਂ ਸਾਰੀ ਸਾਰੀ ਰਾਤ ਜਾਗ ਕੇ ਲੰਘਾਉਂਦੇ ਹਾਂ ਬੜਾ ਮਨ ਦੁਖਿਆ । ਪਰਿਵਾਰ ਨੇ ਦੱਸਿਆ ਕਿ ਅਸੀਂ ਸ਼ਹਿਰ ਦੀਆਂ ਕਾਫੀ ਸੰਸਥਾਵਾਂ ਨੂੰ ਬੇਨਤੀ ਕੀਤੀ ਹੈ ਪਰ ਕਿਸੇ ਨੇ ਗੱਲ ਨਹੀਂ ਸੁਣੀ । ਸੋ ਸੰਗਤ ਜੀ ਇਸ ਪਰਿਵਾਰ ਦੀ ਛੱਤ ਪਵਾ ਕੇ ਦੇਣੀ 2 ਫੁੱਟ ਉੱਪਰ ਚੁੱਕ ਕੇ ਜਿਸ ਦਾ ਖਰਚਾ ਮਿਸਤਰੀ ਦੇ ਦੱਸਣ ਮੁਤਾਬਿਕ ਪਰਿਵਾਰ ਨੇ 18000 ਰੁਪਏ ਦੇ ਲੱਗਭਗ ਦੱਸਿਆ ਹੈ । ਪਰਿਵਾਰ ਦੀ ਬੇਨਤੀ ਅਤੇ ਇਹਨਾਂ ਬੱਚੀਆਂ ਦੀ ਆਸ ਆਪ ਸਭ ਸੰਗਤਾਂ ਤੇ ਹੈ ਜੋ ਟੁੱਟਣ ਨਾਂ ਦੇਣਾ ਜੀ ।
ਨਾਮ :- ਮੇਜਰ ਸਿੰਘ
ਪਰਿਵਾਰ ਦਾ ਮੋਬਾਇਲ ਨੰਬਰ 9915136075
ਉੱਦਮ ਇਨਸਾਨੀਅਤ ਸੇਵਾ ਸੁਸਾਇਟੀ ਰਜਿ: ਪੰਜਾਬ
ਫਰੀਦਕੋਟ
9781337196, 8360712670

28/06/2020

ਪੂਰੀ ਵੀਡੀਓ ਜਰੂਰ ਦੇਖਣਾ ਜੇ ਦੇਖ ਸਕਦੇ ਹੋ ਤਾਂ 🙏😢
ਅੱਪਡੇਟ ਦੇ ਰਿਹਾ ਹਾਂ ਜੀ ਜੋ ਮਾਤਾ ਦੀ ਵੀਡੀਓ ਫੇਸਬੁੱਕ ਆਈ ਡੀ ਤੇ ਪਾਈ ਸੀ ਅਤੇ ਕਹਿ ਰਹੀ ਸੀ ਕਿ ਮੇਰੇ ਤੁਸੀਂ ਹੀ ਪੁੱਤ ਬਣਕੇ ਆਜੋ ਅਸੀਂ ਮਰ ਜਾਵਾਂ ਗੇ ਸਾਡੇ ਘਰ ਤਾਂ ਰੋਟੀ ਵੀ ਨਹੀਂ ਪੱਕਦੀ
ਸੋ ਅੱਜ ਮਿਤੀ 28/6/2020 ਦਿਨ ਅੈਤਵਾਰ ਨੂੰ ਮਾਤਾ ਦੇ ਪਿੰਡ ਸਨੇਰ ਜੋ ਕਿ ਜ਼ੀਰੇ ਵਿੱਚ ਹੈ ਕੋਲ ਪਹੁੰਚੇ ਮੇਰੇ ਨਾਲ ਖਾਲਸਾ ਸੇਵਾ ਸੁਸਾਇਟੀ ਰਜਿ ਮੋਗਾ ਤੋਂ ਵੀਰ ਬਲਜੀਤ ਸਿੰਘ ਖ਼ਾਲਸਾ ਜੀ , ਵੀਰ ਕੁਲਵੰਤ ਸਿੰਘ ਅਤੇ ਸਾਡੇ ਸਤਿਕਾਰ ਯੋਗ ਅੰਕਲ ਜਸਵਿੰਦਰ ਸਿੰਘ ਖਾਲਸਾ ਜ਼ੀਰਾ ਤੋਂ ਵੀ ਨਾਲ ਪਹੁੰਚੇ । ਅਤੇ ਜਾ ਕੇ ਪਰਿਵਾਰ ਦੇ ਹਾਲਾਤ ਦੇਖੇ । ਬਾਪੂ ਜੀ ਦੇ ਪੈਰ ਵਿੱਚ ਕੀੜੇ ਪੈ ਗੲੇ ਹਨ ਅਤੇ ਮਾਤਾ ਜੀ ਕਿਸੇ ਬਿਮਾਰੀ ਕਾਰਨ ਚੱਲ ਫਿਰ ਨਹੀਂ ਸਕਦੀ 2 ਮੁੰਡੇ ਭਰੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਹਨ ਅਤੇ ਇੱਕ ਦਿਮਾਗੀ ਪ੍ਰੇਸ਼ਾਨ ਹੈ ਮਾਤਾ ਕੋਲ ਉਹਨਾਂ ਦੀ ਬੇਟੀ ਜੋ ਵਿਆਹੀ ਹੋਈ ਹੈ ਆਪਣੀਆਂ 2ਬੇਟੀਆਂ ਅਤੇ ਇੱਕ ਛੋਟਾ ਜਿਹਾ ਬੇਟਾ ਲੈ ਕੇ ਮਾਂ ਬਾਪ ਕੋਲ ਦੇਖ ਰੇਖ ਲੲੀ ਰਹਿ ਰਹੀ ਹੈ ਪਰ ਘਰ ਵਿੱਚ ਕਮਾਈ ਦਾ ਸਾਧਨ ਨਾ ਹੋਣ ਕਾਰਨ ਅਤੇ ਕੋਈ ਜੀਅ ਕਮਾਉਣ ਯੋਗ ਨਾ ਹੋਣ ਕਾਰਨ 2-2ਦਿਨ ਭੁੱਖੇ ਬੈਠੇ ਰਹਿੰਦੇ ਹਨ । ਕੲੀ ਵਾਰ ਅਂਢ ਗੁਆਂਢ ਵਾਲੇ ਰੋਟੀ ਪਕਾ ਕੇ ਖਵਾ ਜਾਂਦੇ ਹਨ । ਬਹੁਤ ਮਨ ਦੁਖਿਆ ਇਹ ਸਭ ਦੇਖ ਅਤੇ ਸੁਣ ਕੇ । ਸੋ ਬਾਪੂ ਜੀ ਦੀ ਕੀੜਿਆਂ ਨੂੰ ਮਾਰਨ ਅਤੇ ਮਾਸ ਭਰਨ ਲਈ ਮਲ੍ਹਮ ਪੱਟੀ ਕੀਤੀ ਗਈ ਅਤੇ ਜ਼ਰੂਰੀ ਦਵਾਈਆਂ ਬਾਪੂ ਜੀ ਅਤੇ ਮਾਤਾ ਜੀ ਨੂੰ ਦਿੱਤੀਆਂ ਗਈਆਂ ਜੋ ਕਿ ਅੰਕਲ ਜਸਵਿੰਦਰ ਸਿੰਘ ਖਾਲਸਾ ਜੀ ਵੱਲੋਂ ਆਪਣੇ ਹੱਥੀਂ ਕਾਰਜ ਕੀਤਾ ਗਿਆ ਅਤੇ ਬਲਜੀਤ ਸਿੰਘ ਖ਼ਾਲਸਾ ਵੀਰ ਜੀ ਨੇ ਵੀ ਇਹ ਕਾਰਜ ਵਿੱਚ ਸਹਿਯੋਗ ਦਿੱਤਾ ਅਤੇ ਪਰਿਵਾਰ ਨਾਲ ਖੜਣ ਦਾ ਭਰੋਸਾ ਦਿੱਤਾ । ਅਤੇ ਪਰਿਵਾਰ ਨੂੰ ਇੱਕ ਮਹੀਨੇ ਦਾ ਰਾਸ਼ਨ ਮੇਰੀ ਮਾਤਾ ਜੀ ਵੱਲੋਂ ਮੇਰੇ ਪਿਤਾ ਜੀ ਦੀ ਚੌਥੀ ਬਰਸੀ ਮੁੱਖ ਰੱਖਦੇ ਹੋਏ ਦਿੱਤਾ ਗਿਆ । ਅੱਗੇ ਬਜ਼ੁਰਗਾਂ ਨੂੰ 6 ਮਹੀਨੇ ਲੱਗ ਸਕਦੇ ਹਨ ਪੈਰ ਠੀਕ ਹੋਣ ਤੇ ਸੋ ਸੰਗਤਾਂ ਅੱਗੇ ਬੇਨਤੀ ਹੈ ਕਿ ਇਸ ਪਰਿਵਾਰ ਦਾ ਦੁੱਖ ਸਮਝਦੇ ਹੋਏ ਇਹਨਾਂ ਦੀ ਮਦਦ ਲਈ ਅੱਗੇ ਆਓ ਤਾਂ ਜੋ ਇਸ ਪਰਿਵਾਰ ਦੇ ਦੁੱਖਾਂ ਦੀ ਪੀੜ ਘਟਾਈ ਜਾ ਸਕੇ ।
ਸੰਗਤ ਜੀ ਵੀਡੀਓ ਸ਼ੇਅਰ ਕਰ ਦੇਣਾ ਜੀ 🙏
ਉੱਦਮ ਇਨਸਾਨੀਅਤ ਸੇਵਾ ਸੁਸਾਇਟੀ ਰਜਿ. ਪੰਜਾਬ ਫਰੀਦਕੋਟ 9781337196,8360712670
ਖਾਲਸਾ ਸੇਵਾ ਸੁਸਾਇਟੀ ਰਜਿ. ਮੋਗਾ 9815533138

Address

ਫਰੀਦਕੋਟ ਟੀਚਰ ਕਲੋਨੀ ਪੰਜਾਬ
Faridkot
2891

Telephone

+918360712670

Website

Alerts

Be the first to know and let us send you an email when ਉਦਮ ਇਨਸਾਨੀਅਤ ਫਰੀਦਕੋਟ posts news and promotions. Your email address will not be used for any other purpose, and you can unsubscribe at any time.

Share