Tath Saar Tv ਤੱਥ ਸਾਰ ਟੀਵੀ

Tath Saar Tv ਤੱਥ ਸਾਰ ਟੀਵੀ Full time Social Services as a Journalist

ਰਾਜਨੀਤਿਕ ਅਦਲਾ ਬਦਲੀ
28/09/2026

ਰਾਜਨੀਤਿਕ ਅਦਲਾ ਬਦਲੀ

ਖੰਨੇ ਸ਼ਹਿਰ ਵਿੱਚ ਕਿਸੇ ਟਾਈਮ ਇਸ ਥਾਂ ਤੇ ਬਹੁਤ ਗੰਦਗੀ ਸੀ ਪਰ ਚੰਗੀ ਗੱਲ ਹੈ ਇੱਥੇ ਸਫਾਈ ਹੋ ਗਈ ਤੇ ਅੱਜ ਇੱਥੇ ਵੱਡੇ ਧਰਨੇ ਵੀ ਲੱਗਣ ਲੱਗ ਗਏ। ਝ...
28/09/2026

ਖੰਨੇ ਸ਼ਹਿਰ ਵਿੱਚ ਕਿਸੇ ਟਾਈਮ ਇਸ ਥਾਂ ਤੇ ਬਹੁਤ ਗੰਦਗੀ ਸੀ ਪਰ ਚੰਗੀ ਗੱਲ ਹੈ ਇੱਥੇ ਸਫਾਈ ਹੋ ਗਈ ਤੇ ਅੱਜ ਇੱਥੇ ਵੱਡੇ ਧਰਨੇ ਵੀ ਲੱਗਣ ਲੱਗ ਗਏ। ਝਾੜੂ ਵਾਲਿਆਂ ਨੇ ਇੱਥੇ ਸਫਾਈ ਕਰਕੇ ਕੰਮ ਤਾਂ ਵਧੀਆ ਕੀਤਾ।

28/09/2026

ਖੰਨਾ ਸ਼ਹਿਰ ਦੀ 96 ਸਾਲ ਪੁਰਾਣੀ ਲਾਲਾ ਰਾਮ ਪ੍ਰਸਾਦ ਭਾਂਬਰੀ ਹਵੇਲੀ ਦੇ ਵਿੱਚ ਪਿਆ ਪੁਰਾਤਨ ਵਿਰਾਸਤੀ ਖਜ਼ਾਨਾ
ਪੂਰੀ ਵੀਡੀਓ ਧਿਆਨ ਨਾਲ ਸੁਣੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ।

Part 11

28/09/2026

ਖੰਨਾ ਸ਼ਹਿਰ ਦੀ 96 ਸਾਲ ਪੁਰਾਣੀ ਲਾਲਾ ਰਾਮ ਪ੍ਰਸਾਦ ਭਾਂਬਰੀ ਹਵੇਲੀ ਦੇ ਵਿੱਚ ਪਿਆ ਪੁਰਾਤਨ ਵਿਰਾਸਤੀ ਖਜ਼ਾਨਾ
ਪੂਰੀ ਵੀਡੀਓ ਧਿਆਨ ਨਾਲ ਸੁਣੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ।

ਦੋਸਤੋ ਅਸੀਂ ਪੁਰਾਤਨ ਹਵੇਲੀਆਂ ਪੁਰਾਤਨ ਸੱਭਿਆਚਾਰ ਸੰਸਕ੍ਰਿਤੀ ਨਾਲ ਤੁਹਾਨੂੰ ਜੋੜਨ ਵਾਸਤੇ ਹਮੇਸ਼ਾ ਆਪਣੀ ਕੋਸ਼ਿਸ਼ਾਂ ਵਿੱਚ ਜੁਟੇ ਹੋਏ ਹਾਂ ਸਾਡਾ ...
28/09/2026

ਦੋਸਤੋ ਅਸੀਂ ਪੁਰਾਤਨ ਹਵੇਲੀਆਂ ਪੁਰਾਤਨ ਸੱਭਿਆਚਾਰ ਸੰਸਕ੍ਰਿਤੀ ਨਾਲ ਤੁਹਾਨੂੰ ਜੋੜਨ ਵਾਸਤੇ ਹਮੇਸ਼ਾ ਆਪਣੀ ਕੋਸ਼ਿਸ਼ਾਂ ਵਿੱਚ ਜੁਟੇ ਹੋਏ ਹਾਂ ਸਾਡਾ ਪਹਿਲਾ ਐਪੀਸੋਡ ਪੁਰਾਤਨ ਝਲਕ ਜਰੀਏ ਖੰਨਾ ਦੇ ਜੀ ਟੀ ਰੋਡ ਸਥਿਤ ਸ੍ਰੀ ਲਾਲਾ ਰਾਮ ਪ੍ਰਸਾਦ ਜੀ ਦੀ 1930 ਵਿੱਚ ਬਣੀ ਹਵੇਲੀ ਦੇ ਨਾਲ ਰੂਬਰੂ ਕਰਵਾਉਣ ਜਾ ਰਹੇ ਹਾਂ ਜਿੱਥੇ ਇਹ ਹਵੇਲੀ ਪੁਰਾਣੀ ਹੈ ਉੱਥੇ ਹੀ ਇਹਦੇ ਅੰਦਰ ਬਿਜਲੀ ਦੀਆਂ ਪੁਰਾਣੀਆਂ ਸਵਿਚਾਂ, ਪੁਰਾਣੇ ਪੱਖੇ, 70 ਸਾਲ ਤੋਂ ਵੱਧ ਪੁਰਾਣਾ ਰੇਡੀਓ ਚਾਲੂ ਹਾਲਤ ਵਿੱਚ, ਪੁਰਾਣੇ ਦਰਵਾਜ਼ੇ, ਸਤੀਰ ਹੋਰ ਬਹੁਤ ਸਾਰੀਆਂ ਚੀਜ਼ਾਂ ਗੱਲਬਾਤ ਦੇ ਜਰੀਏ ਤੁਹਾਨੂੰ ਸੁਣਨ ਦੇਖਣ ਨੂੰ ਮਿਲਣਗੀਆਂ। ਤੁਸੀਂ ਇਸ ਵੀਡੀਓ ਨੂੰ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਤਾਂ ਕਿ ਸਾਡਾ ਹੌਸਲਾ ਬਣਿਆ ਰਹੇ ਧੰਨਵਾਦ।



Big Breakingਮੰਡੀ ਗੋਬਿੰਦਗੜ੍ਹ ਦੇ ਸਰਦਾਰ ਨਗਰ ਕੋਲ ਰਾਤ ਸਮੇਂ ਪਤਨੀ ਨਾਲ ਗੋਬਿੰਦਗੜ ਵਾਪਸ ਆ ਰਹੇ ਪਤੀ ਪਤਨੀ ਕੋਲੋਂ ਪਿਸ/ਤੌਲ ਦੇ ਦਮ ਤੇ ਤਿੰਨ ...
28/09/2026

Big Breaking
ਮੰਡੀ ਗੋਬਿੰਦਗੜ੍ਹ ਦੇ ਸਰਦਾਰ ਨਗਰ ਕੋਲ ਰਾਤ ਸਮੇਂ ਪਤਨੀ ਨਾਲ ਗੋਬਿੰਦਗੜ ਵਾਪਸ ਆ ਰਹੇ ਪਤੀ ਪਤਨੀ ਕੋਲੋਂ ਪਿਸ/ਤੌਲ ਦੇ ਦਮ ਤੇ ਤਿੰਨ ਗੋ/ਲੀਆਂ ਹਵਾ/ਈ ਫਾਇ/ਰ ਕਰਕੇ ਕਾਰ ਖੋ/ਹਕੇ ਦੋ ਵਿਅਕਤੀ ਲੁਧਿਆਣਾ ਵੱਲ ਫਰਾ/ਰ। ਪਤਨੀ ਨੇ ਕਾਰ ਵਿੱਚੋਂ ਬਾਹਰ ਨਿਕਲ ਕੇ ਬਚਾਈ ਜਾਨ। ਪੀੜਤ ਵਿਅਕਤੀ ਦਸ਼ਮੇਸ਼ ਕਲੋਨੀ ਮੰਡੀ ਗੋਬਿੰਦਗੜ੍ਹ ਦਾ ਬਿਆਨ ਤੇ ਪ/ਰਚਾ ਦਰਜ।
ਤੱਥ ਸਾਰ ਟੀਵੀ ਅਪਡੇਟ

ਅਮਲੋਹ ਵਿੱਚ ‘ਆਪ’ ਨੂੰ ਝਟਕਾ, ਸਾਬਕਾ ਸਰਪੰਚ ਰਾਜ ਕੌਰ ਤੇ ਕੁਲਵੰਤ ਸਿੰਘ ਤੂਰਾਂ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲਲੋਕ ਕਾਂਗਰਸ ਦੀਆਂ ਨੀਤੀਆਂ ਨ...
27/09/2026

ਅਮਲੋਹ ਵਿੱਚ ‘ਆਪ’ ਨੂੰ ਝਟਕਾ, ਸਾਬਕਾ ਸਰਪੰਚ ਰਾਜ ਕੌਰ ਤੇ ਕੁਲਵੰਤ ਸਿੰਘ ਤੂਰਾਂ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ

ਲੋਕ ਕਾਂਗਰਸ ਦੀਆਂ ਨੀਤੀਆਂ ਨੂੰ ਯਾਦ ਕਰ ਰਹੇ ਹਨ: ਰਣਦੀਪ ਸਿੰਘ ਨਾਭਾ

ਮੰਡੀ ਗੋਬਿੰਦਗੜ੍ਹ, 27 ਸਤੰਬਰ

ਹਲਕਾ ਅਮਲੋਹ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਝਟਕਾ ਲੱਗਾ, ਜਦੋਂ ਸਾਬਕਾ ਸਰਪੰਚ ਰਾਜ ਕੌਰ ਅਤੇ ਕੁਲਵੰਤ ਸਿੰਘ ਤੂਰਾਂ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਨੇ ਉਨ੍ਹਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਵਾਉਂਦਿਆਂ ਪਾਰਟੀ ਵਿੱਚ ਸਵਾਗਤ ਕੀਤਾ।

ਇਸ ਮੌਕੇ ਬਲਾਕ ਕਾਂਗਰਸ ਕਮੇਟੀ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਸੰਜੀਵ ਦੱਤਾ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਜਗਬੀਰ ਸਿੰਘ ਸਾਲਾਨਾ, ਜਗਰੂਪ ਸਿੰਘ ਸੰਧੂ, ਕਮਲਜੀਤ ਸਿੰਘ ਸੋਮਾ, ਮਾਸਟਰ ਜਰਨੈਲ ਸਿੰਘ ਸਮੇਤ ਸਰਪੰਚ ਸ਼ੇਰ ਸਿੰਘ, ਹਰਪ੍ਰੀਤ ਤੂਰਾਂ, ਕੁਲਜੀਤ ਤੂਰਾਂ, ਸਤਨਾਮ ਤੂਰਾਂ, ਅਮਨਦੀਪ ਤੂਰਾਂ, ਹਾਕਮ ਸਿੰਘ, ਸੁਖਦੇਵ ਜਗਨਨਾਥ ਲਾਡਪੁਰ, ਸੁਖਵਿੰਦਰ ਲਾਡਪੁਰ, ਅਮਰਜੀਤ ਲਾਡਪੁਰ ਸਮੇਤ ਕਾਂਗਰਸ ਪਾਰਟੀ ਦੇ ਆਗੂ ਤੇ ਵਰਕਰ ਮੌਜੂਦ ਸਨ।

ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਕਾਂਗਰਸ ਦੇ ਸ਼ਾਸਨਕਾਲ ਦੌਰਾਨ ਸਮਾਜ ਦੇ ਹਰ ਵਰਗ ਦੇ ਵਿਕਾਸ ਲਈ ਕੰਮ ਕੀਤੇ ਗਏ ਹਨ ਅਤੇ ਲੋਕ ਅੱਜ ਵੀ ਕਾਂਗਰਸ ਦੇ ਸ਼ਾਸਨ ਨੂੰ ਯਾਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਲੋਕ ਪਰੇਸ਼ਾਨ ਹੋ ਚੁੱਕੇ ਹਨ ਅਤੇ ਮਹਿੰਗਾਈ, ਨਸ਼ਾ, ਬੇਰੁਜ਼ਗਾਰੀ ਤੇ ਆਰਥਿਕ ਸਮੱਸਿਆਵਾਂ ਨੇ ਆਮ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਲੋਕਾਂ ਨੂੰ ਲੁਭਾਉਣ ਦੀ ਰਾਜਨੀਤੀ ਕਰ ਰਹੀ ਹੈ ਅਤੇ ਉਸ ਨੂੰ ਪੰਜਾਬ ਤੇ ਪੰਜਾਬੀਆਂ ਦੀਆਂ ਸਮੱਸਿਆਵਾਂ ਦੀ ਚਿੰਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੰਜਾਬ ਸਿਰ ਕਈ ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹਾ ਦਿੱਤਾ ਹੈ, ਜਿਸ ਦਾ ਬੋਝ ਪੰਜਾਬ ਦੇ ਲੋਕਾਂ ਦੀਆਂ ਜੇਬਾਂ ’ਤੇ ਪੈ ਰਿਹਾ ਹੈ।

ਚੰਦਰਮਾ
27/09/2026

ਚੰਦਰਮਾ

27/09/2026

ਖੰਨੇ ਦੇ ਵਿੱਚ ਡੋਪ ਟੈਸਟ ਨੂੰ ਲੈ ਕੇ ਸਿਆਸਤ ਗਰਮਾਈ, ਆਮ ਆਦਮੀ ਪਾਰਟੀ ਭਾਜਪਾ ਅਕਾਲੀ ਦਲ ਕਾਂਗਰਸ ਦੇ ਵੱਡੇ ਲੀਡਰ ਟੋਪ ਟੈਸਟ ਕਰਾਉਣ ਪਹੁੰਚੇ ਸਭ ਦੇ ਨੈਗੇਟਿਵ ਟੈਸਟ ਆਏ।

ਮੰਡੀ ਗੋਬਿੰਦਗੜ੍ਹ ਤੋਂ ਮਿਊਨਸੀਪਲ ਕੌਂਸਲਰ ਤਮੰਨਾ ਸ਼ਰਮਾ ਪਤਨੀ ਅਮਿਤ ਜੈ ਚੰਦ ਸ਼ਰਮਾ ਜੀ ਦੇ ਪਿਤਾ ਦੀ ਰਸਮ ਪਗੜੀ 28 ਸਤੰਬਰ ਜੈਨ ਭਵਨ ਕਪੂਰਥਲਾ ਰ...
27/09/2026

ਮੰਡੀ ਗੋਬਿੰਦਗੜ੍ਹ ਤੋਂ ਮਿਊਨਸੀਪਲ ਕੌਂਸਲਰ ਤਮੰਨਾ ਸ਼ਰਮਾ ਪਤਨੀ ਅਮਿਤ ਜੈ ਚੰਦ ਸ਼ਰਮਾ ਜੀ ਦੇ ਪਿਤਾ ਦੀ ਰਸਮ ਪਗੜੀ 28 ਸਤੰਬਰ ਜੈਨ ਭਵਨ ਕਪੂਰਥਲਾ ਰੋਡ ਜਲੰਧਰ ਵਿਖੇ 1 ਤੋਂ 2 ਵਜੇ ਤੱਕ ਹੋਵੇਗੀ।।

Address

Mandi Gobindgarh Main Bazzar
Fatehgarh Sahib
147301

Telephone

+919417472424

Website

Alerts

Be the first to know and let us send you an email when Tath Saar Tv ਤੱਥ ਸਾਰ ਟੀਵੀ posts news and promotions. Your email address will not be used for any other purpose, and you can unsubscribe at any time.

Contact The Business

Send a message to Tath Saar Tv ਤੱਥ ਸਾਰ ਟੀਵੀ:

Shortcuts

Share

Category