24/06/2020
ਇਕ #ਵਿਧਵਾ_ਨੂੰਹ ਨੇ ਆਪਣੀ ਸੱਸ ਨੂੰ ਜਦੋਂ ਦੱਸਿਆ ਕਿ ਉਹ ਤਿੰਨ ਮਹੀਨੇ ਦੀ ਗਰਭਵਤੀ ਹੈ ਤਾਂ ਪਰਿਵਾਰ ਵਿਚ ਕੋਹਰਾਮ ਮੱਚ ਗਿਆ, ਸਮਾਜ ਵਿਚ ਭੁਚਾਲ ਆ ਗਿਆ, ਲੋਕਾਂ ਨੇ ਪੰਚਾਇਤ ਕੱਠੀ ਕੀਤੀ ਤਾਂਕਿ ਉਸ ਵਿਧਵਾ ਨੂੰਹ ਕੋਲੋਂ ਬੱਚੇ ਦਾ ਪਿਓ ਕੌਣ ਹੈ ਵਾਰੇ ਪਤਾ ਕੀਤਾ ਜਾ ਸਕੇ !
#ਭਰੀ ਪੰਚਾਇਤ ਵਿਚ ਵਿਧਵਾ ਨੂੰਹ ਨੇ ਕਿਹਾ ਕਿ ਉਹ ਤਿੰਨ ਮਹੀਨੇ ਪਹਿਲਾਂ ਪਰਿਆਗ ਰਾਜ ਵਿਚ ਤ੍ਰਿਵੇਣੀ ਸੰਗਮ ਉੱਪਰ ਇਸ਼ਨਾਨ ਕਰਨ ਗਈ ਸੀ, ਇਸ਼ਨਾਨ ਕਰਦੇ ਸਮੇਂ ਗੰਗਾ ਦੀ ਪੂਜਾ ਕਰਦੇ ਸਮੇਂ ਮੈਂ ਤਿੰਨ ਵਾਰੀ ਗੰਗਾ ਦਾ ਪਾਣੀ ਪੀ ਲਿਆ ਸੀ, ਉਸੇ ਸਮੇਂ ਕਿਸੇ ਰਿਸ਼ੀ ਮਹਾਪੁਰਸ਼ ਦਾ ਵੀਰਜ ਉੱਥੇ ਨਿਕਲ ਗਿਆ ਸੀ, ਤੇ ਮੈਂ ਪੂਜਾ ਕਰਦੇ ਸਮੇਂ ਚੂਲੀ ਨਾਲ ਉਹ ਪੀ ਗਈ ਸੀ, ਉਸ ਨਾਲ ਹੀ ਮੈਂ ਗਰਭਵਤੀ ਹੋ ਗਈ ਸੀ!
ਸਰਪੰਚ ਜੀ ਨੇ ਕਿਹਾ ਇਹ #ਅਸੰਭਵ ਹੈ, ਇਸ ਤਰਾਂ ਕਦੀ ਵੀ ਨਹੀਂ ਹੋ ਸਕਦਾ ਕਿ ਕਿਸੇ ਦਾ ਵੀਰਜ ਪੀਣ ਨਾਲ ਕੋਈ ਗਰਭਵਤੀ ਹੋ ਜਾਏ!
ਉਸ ਔਰਤ ਨੇ ਸਰਪੰਚ ਨੂੰ ਭਰੀ ਪੰਚਾਇਤ ਵਿਚ ਜਵਾਬ ਦਿੱਤਾ ਤੇ ਕਿਹਾ :-
#ਸਾਡੇ_ਧਰਮ_ਗਰੰਥਾਂ ਵਿਚ ਇਹੀ ਗੱਲ ਤਾਂ ਦੱਸੀ ਗਈ ਹੈ ਕਿ ਵਿਭੰਡਕ ਰਿਸ਼ੀ ਦੇ ਵੀਰਜ ਨਾਲ #ਸ਼ਿਰੰਗ ਰਿਸ਼ੀ ਪੈਦਾ ਹੋਏ!
ਹਨੂੰਮਾਨ ਜੀ ਦਾ ਪਸੀਨਾ ਮੱਛੀ ਨੇ ਪੀ ਲਿਆ ਸੀ ਤਾਂ ਉਹ ਗਰਭਵਤੀ ਹੋ ਗਈ ਸੀ ਤੇ ਉਸਤੋਂ #ਮਕਰਧਵੱਜ ਦਾ ਜਨਮ ਹੋਇਆ!
ਸੂਰਜ ☀ ਦੇ ਆਸ਼ੀਰਵਾਦ ਨਾਲ ਕੁੰਤੀ ਗਰਭਵਤੀ ਹੋ ਗਈ ਸੀ, ਤੇ #ਕਰਣ ਦਾ ਜਨਮ ਹੋਇਆ ਸੀ!
ਮੱਛੀ 🐠 ਦੇ ਪੇਟ ਵਿੱਚੋਂ #ਮਤੱਸਿਆਗੰਧਾ(ਸਤਿਆਵਤੀ) ਦਾ ਜਨਮ ਹੋਇਆ!
ਖੀਰ ਖਾਣ ਨਾਲ #ਰਾਜਾ_ਦਸ਼ਰਥ_ਦੀਆਂ_ਤਿੰਨੋਂ ਰਾਣੀਆਂ #ਗਰਭਵਤੀ ਹੋਈਆਂ ਤੇ ਚਾਰ ਪੁੱਤ ਪੈਦਾ ਹੋਏ!
ਜਮੀਨ ਦੇ ਅੰਦਰ ਦੱਬੇ ਹੋਏ ਘੜੇ ਵਿੱਚੋਂ #ਸੀਤਾ ਪੈਦਾ ਹੋਈ!
#ਇਹ ਸਾਰੀਆਂ ਗੱਲਾਂ ਸੰਭਵ ਹਨ ਤਾਂ ਮੇਰੀ ਗੱਲ #ਅਸੰਭਵ ਕਿਵੇਂ?
ਵੈਸੇ ਮੈਂ ਦੱਸ ਦੇਣਾ ਚਾਹੁੰਦੀ ਹਾਂ ਕਿ ਮੈਂ ਗਰਭਵਤੀ ਨਹੀਂ ਹਾਂ, ਮੈਂ ਇਹ ਸਾਰਾ ਡਰਾਮਾ ਇਸ ਲਈ ਕੀਤਾ ਤਾਂਕਿ ਪਾਖੰਡੀ ਸਮਾਜ ਦੀਆਂ ਅੱਖਾਂ ਖੋਲ੍ਹ ਸਕਾਂ!
ਤੁਸੀਂ ਲੋਕ ਇਹੋ ਜਿਹੇ #ਧਰਮ ਤੇ ਧਾਰਮਿਕ #ਕਿਤਾਬਾਂ ਨੂੰ ਅੱਗ ਕਿਉਂ ਨਹੀ ਲਾ ਦਿੰਦੇ, ਜਿਨ੍ਹਾਂ ਵਿਚ ਇਹੋ ਜਿਹੀਆਂ ਕਹਾਣੀਆਂ ਲਿਖੀਆਂ ਹਨ, ਤੁਸੀਂ ਲੋਕ ਚਾਹੋ ਤਾਂ ਮੇਰਾ ਮੈਡੀਕਲ ਕਰਵਾ ਸਕਦੇ ਹੋ!