28/01/2026
ਅਲਾਇੰਸ ਕਲੱਬ ਅਤੇ ਅਰਵਿੰਦ ਨਗਰ ਵਿਕਾਸ ਕਮੇਟੀ ਵੱਲੋਂ ਕਰਵਾਏ ਗਏ ਪਤੰਗ ਮੁਕਾਬਲੇ
ਸਥਾਨਕ ਬਠਿੰਡਾ ਰੋਡ ਤੇ ਸਥਿਤ ਅਰਵਿੰਦ ਨਗਰ ਕਲੋਨੀ ਵਿੱਚ ਅਲਾਇੰਸ ਕਲੱਬ ਕੋਟਕਪੂਰਾ ਸਿਟੀ ਅਤੇ ਅਰਵਿੰਦ ਨਗਰ ਵਿਕਾਸ ਕਮੇਟੀ ਦੇ ਸਹਿਯੋਗ ਨਾਲ ਬਸੰਤ ਪੰਚਮੀ ਮੌਕੇ 8 ਤੋਂ 15 ਸਾਲ ਉਮਰ ਵਰਗ ਦੇ ਬੱਚਿਆਂ ਦੇ ਪਤੰਗ ਉਡਾਉਣ ਦੇ ਮੁਕਾਬਲੇ ਕਰਵਾਏ ਗਏ। ਇਹ ਪਤੰਗ ਮੁਕਾਬਲੇ ਈਲੈਕਟਡ ਪ੍ਰਧਾਨ ਅਲਾਅ ਮਨਦੀਪ ਸਿੰਘ ਸਰਾਂ ਦੀ ਅਗਵਾਈ ਹੇਠ ਕਰਵਾਏ ਗਏ। ਇਸ ਪਤੰਗ ਮੁਕਾਬਲੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਵਾਈਸ ਜਿਲ੍ਹਾ ਗਵਰਨਰ ਅਲਾਅ ਓਮ ਪ੍ਰਕਾਸ਼ ਗੋਇਲ ਨੇ ਦੱਸਿਆ ਕੇ ਜਿਵੇਂ ਬਸੰਤ ਰੁੱਤ ਦੇ ਆਗਾਜ਼ ਨਾਲ ਹਰ ਪਾਸੇ ਬਹਾਰ ਆ ਜਾਂਦੀ ਹੈ, ਓਸੇ ਤਰਾਂ ਹੀ ਬਸੰਤ ਰੁੱਤ ਸਭ ਦੀ ਜਿੰਦਗੀ ਵਿੱਚ ਖੁਸ਼ੀਆਂ ਖੇੜਿਆਂ ਦੀ ਬਹਾਰ ਲੈਕੇ ਆਵੇ। ਅਰਵਿੰਦ ਨਗਰ ਵਿਕਾਸ ਕਮੇਟੀ ਦੇ ਪ੍ਰਧਾਨ ਸੰਤੋਖ ਸਿੰਘ ਚਾਨਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਅਲਾਇੰਸ ਕਲੱਬ ਕੋਟਕਪੂਰਾ ਸਿਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਦੱਸਿਆ ਕੇ ਇਸ ਪਤੰਗ ਮੁਕਾਬਲੇ ਵਿੱਚ 8 ਤੋਂ 15 ਸਾਲ ਵਾਲੇ 40 ਬੱਚਿਆਂ ਨੇ ਹਿੱਸਾ ਲਿਆ ਸੀ ਅਤੇ ਬੜੇ ਧੂਮ ਧਾਮ ਨਾਲ ਇਹ ਪਤੰਗ ਮੁਕਾਬਲੇ ਸੰਪਨ ਕੀਤੇ ਗਏ। ਅਲਾਅ ਚੰਦਰ ਪ੍ਰਕਾਸ਼ ਅਰੋੜਾ ਜਿਲ੍ਹਾ ਕੈਬਿਨਟ ਕੈਸ਼ੀਅਰ ਅਤੇ ਅਲਾਅ ਬਸੰਤ ਨਰੂਲਾ ਈਲੈਕਟਡ ਸੈਕਟਰੀ ਨੇ ਦੱਸਿਆ ਕੇ ਇਸ ਮੁਕਾਬਲੇ ਵਿੱਚ ਪਹਿਲਾ,ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਸਾਰੇ ਬੱਚਿਆਂ ਨੂੰ ਨਗਦ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ। ਇਸ ਪਤੰਗ ਮੁਕਾਬਲੇ ਦੇ ਪ੍ਰੋਜੈਕਟ ਇੰਚਾਰਜ ਅਲਾਅ ਬਲਜਿੰਦਰ ਸਿੰਘ ਬੱਲੀ ਦੁਆਰਾ ਦੱਸਿਆ ਗਿਆ ਕੇ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਪਤੰਗਾਂ ਕਲੱਬ ਵੱਲੋਂ ਦਿੱਤੀਆਂ ਗਈਆਂ ਅਤੇ ਇਹ ਵੀ ਦੱਸਿਆ ਕੇ ਇਹਨਾ ਪਤੰਗ ਮੁਕਾਬਲੇ ਵਿੱਚ ਚਾਈਨਾ ਡੋਰ ਦੀ ਵਰਤੋਂ ਪੂਰਨ ਤੌਰ ਤੇ ਬੰਦ ਕੀਤੀ ਗਈ। ਚਾਈਨਾ ਡੋਰ ਨਾਲ ਹੋਣ ਵਾਲੇ ਨੁਕਸਾਨ ਬਾਰੇ ਬੱਚਿਆਂ ਨੂੰ ਜਾਗਰੂਕ ਵੀ ਕੀਤਾ ਗਿਆ ਅਤੇ ਦੱਸਿਆ ਕਿ ਬਸੰਤ ਪੰਚਮੀ ਲਾਗੇ ਤਾਂ ਚਾਈਨਾ ਡੋਰ ਨਾਲ ਸਬੰਧਤ ਕਈ ਹਾਦਸੇ ਸਾਹਮਣੇ ਆਉਂਦੇ ਹਨ ਜਿਸ ਕਾਰਨ ਕਈ ਲੋਕਾਂ ਨੇ ਆਪਣੀਆਂ ਜਾਨਾਂ ਵੀ ਗੁਆਈਆਂ ਹਨ। ਇਸੇ ਤਰ੍ਹਾਂ ਲੋਕ ਇਸ ਡੋਰ ਦੀ ਲਪੇਟ ਵਿਚ ਆ ਕੇ ਜ਼ਖ਼ਮੀ ਵੀ ਹੁੰਦੇ ਰਹਿੰਦੇ ਹਨ। ਅਸੀਂ ਆਪਣੇ ਮਨੋਰੰਜਨ ਖ਼ਾਤਰ ਹੋਰਾਂ ਦਾ ਨੁਕਸਾਨ ਕਰ ਦਿੰਦੇ ਹਾਂ। ਇਸ ਖ਼ੂਨੀ ਡੋਰ ਦੇ ਬਿਜਲੀ ਦੇ ਸੰਪਰਕ ਵਿਚ ਆਉਣ ਕਾਰਨ ਕਰੰਟ ਆ ਜਾਦਾ ਹੈ। ਬੀਤੇ ਦਿਨਾਂ ਵਿਚ ਕਈ ਬੱਚੇ ਕਰੰਟ ਲੱਗਣ ਕਾਰਨ ਝੁਲਸ ਗਏ ਤੇ ਕਈਆਂ ਦੀ ਮੌਤ ਹੋ ਗਈ। ਚਾਈਨਾ ਡੋਰ ਬਹੁਤ ਪੱਕੀ ਹੁੰਦੀ ਹੈ। ਇਹ ਟੁੱਟਦੀ ਨਹੀਂ। ਇਸ ’ਚ ਪੰਛੀਆਂ ਦੇ ਫਸਣ ਕਾਰਨ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਪਤੰਗ ਉਡਾਉਣ ਲਈ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ। ਇਸ ਪਤੰਗ ਮੁਕਾਬਲੇ ਵਿੱਚ ਉੱਪਰ ਤੋਂ ਇਲਾਵਾ ਅਜਮੇਰ ਬਰਾੜ, ਬਿੱਟੂ ਦਾਬਡਾ, ਮਾਸਟਰ ਲਖਵਿੰਦਰ ਸਿੰਘ, ਲਖਵਿੰਦਰ ਅਰੋੜਾ, ਨਵਦੀਪ ਸਿੰਘ ਚਾਨਾ, ਰਾਜਿੰਦਰ ਬਰਾੜ, ਰਾਜਿੰਦਰ ਥਾਪਰ, ਪ੍ਰੋਫੈਸਰ ਮਨਵਿੰਦਰ ਸਿੰਘ, ਹਾਕਮ ਸਿੰਘ, ਰਾਜੂ ਮੋਂਗਾ, ਪ੍ਰਸ਼ਾਂਤ ਜੋਸ਼ੀ, ਅਲਾਅ ਮਨਜਿੰਦਰ ਸਿੰਘ ਮਦਾਨ ਜਿਲ੍ਹਾ ਗਵਰਨਰ, ਅਲਾਅ ਇੰਦਰਜੀਤ ਸਿੰਘ ਮਦਾਨ, ਅਲਾਅ ਅਜੇ ਗੁਪਤਾ, ਅਲਾਅ ਨਛੱਤਰ ਸਿੰਘ, ਅਲਾਅ ਕਮਲ ਰਾਜਪੂਤ, ਅਲਾਅ ਯਸ਼ਵਿੰਦਰ ਸੇਠੀ, ਅਲਾਅ ਐਡਵੋਕੇਟ ਰਾਕੇਸ਼ ਸੇਠੀ, ਅਲਾਅ ਵਿਸ਼ੇਸ਼ ਬੁੱਧੀਰਾਜਾ, ਅਲਾਅ ਅਸ਼ੋਕ ਸੇਠੀ, ਅਲਾਅ ਸੰਦੀਪ ਕਟਾਰੀਆ, ਅਲਾਅ ਕਮਲ ਰਾਜਪੂਤ, ਅਲਾਅ ਬਿੱਟਾ ਨਰੂਲਾ, ਅਲਾਅ ਰਾਜੇਸ਼ ਮਿੱਤਲ, ਸੰਜੀਵ ਮਦਾਨ, ਬਲਦੇਵ ਸ਼ਰਮਾ ਅਤੇ ਲਛਮਣ ਮਹਿਰਾ ਮਾਜੂਦ ਰਹੇ।