LETS Promote THEM

LETS Promote THEM Let’s promote them

29/07/2019

Soon I’ll on on live streaming taking your valuable suggestions for creating more jobs for needy ppl n promoting their small businesses.

19/06/2019

Thanks everyone who approached me for the guy named Ramesh. Hope he will get his job soon.

ਅੱਜ ਮੈਂ ਜਦੋਂ ਲੁਧਿਆਣਾ ਦੇ ਭਾਰਤ ਨਗਰ ਚੌਂਕ ਤੋਂ ਲੰਘ ਰਿਹਾ ਸੀ ਤਾਂ ਸਬੱਬ ਨਾਲ ਇਕ ਬਹੁਤ ਹੀ ਮਿਹਨਤੀ ਲੜਕੇ ਨਾਲ ਮੇਰੀ ਮੁਲਾਕਾਤ ਹੋਈ। ਜਿਸ ਦਾ ਨ...
07/06/2019

ਅੱਜ ਮੈਂ ਜਦੋਂ ਲੁਧਿਆਣਾ ਦੇ ਭਾਰਤ ਨਗਰ ਚੌਂਕ ਤੋਂ ਲੰਘ ਰਿਹਾ ਸੀ ਤਾਂ ਸਬੱਬ ਨਾਲ ਇਕ ਬਹੁਤ ਹੀ ਮਿਹਨਤੀ ਲੜਕੇ ਨਾਲ ਮੇਰੀ ਮੁਲਾਕਾਤ ਹੋਈ। ਜਿਸ ਦਾ ਨਾਮ ਰਮੇਸ਼ ਹੈ ਜਿਸ ਨੇ 12 ਵੀਂ ਫਸਟ ਡਿਵੀਜ਼ਨ ਨਾਲ ਪਾਸ ਕੀਤੀ ਹੈ, ਕੋਈ ਨੌਕਰੀ ਨਾ ਮਿਲਣ ਕਰਕੇ ਰਮੇਸ਼ ਨੇ ਭੀਖ ਮੰਗਣ ਨਾਲੋ, ਕਿਸੇ ਗਲਤ ਸੰਗਤ ਵਿੱਚ ਪੈ ਕੇ ਗਲਤ ਜਾਂ ਸਮਾਜ ਵਿਰੋਧੀ ਕੰਮ ਕਰਨ ਨਾਲੋ। ਹੱਥੀ ਮਿਹਨਤ ਕੀਤੀ, ਇਹੋ ਜਿਹੇ ਬੱਚੇ ਇਕ ਮਿਸਾਲ ਹਨ ਉਨਾਂ ਲਈ ਜੋ ਕੰਮ ਨi ਮਿਲਣ ਤੇ ਗਲਤ ਸੰਗਤ ਵਿੱਚ ਪੈ ਕੇ ਕਾਨੂੰਨ ਹੱਥ ਵਿਚ ਲੈਣ ਵਾਲੇ ਕੰਮਾਂ ਵੱਲ ਤੁਰ ਪੈਂਦੇ ਹਨ । ਰਮੇਸ਼ ਦੇ ਮਾਤਾ ਜੀ ਨਹੀ ਹਨ ਤੇ ਪਿਤਾ ਨੂੰ ਵੀ ਆਪ ਸੰਭਾਲਦੇ ਹੈ ।
ਤੁਹਾਨੂੰ ਦੱਸ ਦਈਏ ਕਿ ਰਮੇਸ਼ ਭਾਰਤ ਨਗਰ ਚੌਂਕ ਲੁਧਿਆਣਾ ਵਿਖੇ ਫੋਨ ਹੋਲਡਰ ,ਧੁੱਪ ਤੋਂ ਬਚਣ ਲਈ ਕਾਰ ਵਿੱਚ ਲਾਉਣ ਵਾਲੀਆਂ ਸ਼ੀਟਾ ਵੇਚਦਾ ਹੈ ਬਹੁਤ ਹੀ ਸਹੀ ਕੀਮਤ ਤੇ, ਜਿਸ ਕਿਸੇ ਨੂੰ ਵੀ ਲੋੜ ਹੋਵੇ ,ਮੇਰੀ ਬੇਨਤੀ ਹੈ ਕਿ ਉਹ ਰਮੇਸ਼ ਕੋਲੋਂ ਜਾ ਕੇ ਖਰੀਦਣ, ਸਾਡਾ ਕੁਝ ਜਾਣਾ ਨਹੀਂ ਤੇ ਉਸਨੂੰ ਬਹੁਤ ਕੁਝ ਮਿਲ ਜਾਣਾ।
ਜੇ ਕਿਸੇ ਵੀਰ ਕੋਲ 12 ਵੀਂ ਪਾਸ ਲੜਕੇ ਲਈ ਕੋਈ ਚੰਗੀ ਨੌਕਰੀ ਹੈ ਤਾਂ ਉਹ ਜਰੂਰ ਇਹੋ ਜਿਹੇ ਨੌਜਵਾਨਾਂ ਨੂੰ ਪਹਿਲ ਦੇਣ।
ਆਉ ਰਮੇਸ਼ ਦੇ ਕੰਮ ਨੂੰ ਪ੍ਰਮੋਟ ਕਰੀਏ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੁਧਿਆਣਾ ਵਿੱਚ ਸਭ ਰਮੇਸ਼ ਨੂੰ ਜਾਣਨ ਲੱਗ ਜਾਣ ਤੇ ਉਹ ਅੱਗੇ ਨਾਲੋ ਦੁੱਗਣਾ ਤਿੱਗਣਾ ਕਮਾਵੇ, ਤੁਸੀ ਜਿਸ ਤਰ੍ਹਾਂ ਵੀ ਰਮੇਸ਼ ਦੀ ਮਦਦ ਕਰਨਾ ਚਾਹੁੰਦੇ ਹੋ ਜਰੂਰ ਕਰੋ ।

04/06/2019

ਸਤਿਕਾਰਯੋਗ ਸਾਥੀਓ! ਮੈਂ ਇਹ ਪੇਜ ਉਨ੍ਹਾਂ ਲੋਕਾਂ ਦੇ ਬਿਜ਼ਨਸ ਜਾਂ ਕੰਮ ਧੰਦਿਆਂ ਨੂੰ ਪ੍ਰਮੋਟ ਕਰਨ ਲਈ ਬਣਾਇਆ ਹੈ, ਜੋ ਭੀਖ ਮੰਗਣ ਜਾਂ ਧੋਖਾਧੜੀ ਕਰਕੇ ਪੈਸੇ ਕਮਾਉਣ ਨਾਲੋਂ ਹੱਥੀ ਮਿਹਨਤ ਕਰਕੇ ਕਮਾਈ ਕਰਨ ਵਿੱਚ ਯਕੀਨ ਰਖਦੇ ਹਨ ਅਤੇ ਕਮਾਈ ਕਰਦੇ ਹਨ। ਕੰਮ ਕੋਈ ਵੀ ਛੋਟਾ ਜਾਂ ਵੱਡਾ ਨਹੀ ਹੁੰਦਾ, ਸੋਚ ਵੱਡੀ ਹੋਣੀ ਜਰੂਰੀ ਹੈ। ਸੋ ਇਸੇ ਕਰਕੇ ਮੈਂ ਇੰਨਾ, ਹੱਡ ਭੰਨਵੀਂ ਮਿਹਨਤ ਕਰਕੇ ਕਮਾਈ ਕਰਨ ਵਾਲੇ ਲੋਕਾਂ ਦੇ ਕੰਮਾਂ ਨੂੰ ਪ੍ਰਮੋਟ ਕਰਾਂਗਾ ਅਤੇ ਨਾਲ ਨਾਲ ਸਾਫ ਸਫਾਈ ਲਈ ਜਾਗਰੂਕ ਵੀ ਕਰਾਂਗਾ। ਤੁਹਾਨੂੰ ਸਭ ਨੂੰ ਬੇਨਤੀ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਲਾਇਕ ਕਰੋ ਤਾਂ ਜੋ ਅਸੀ ਸਭ ਇਨ੍ਹਾਂ ਮਿਹਨਤੀ ਲੋਕਾਂ ਦੇ ਕੰਮ ਧੰਦਿਆਂ ਨੂੰ ਪ੍ਰਮੋਟ ਕਰ ਸਕੀਏ ।
ਧੰਨਵਾਦ ਜੀ ।
ਐਡਵੋਕੇਟ ਜਤਿਨ ਕਪੂਰ
ਲੁਧਿਆਣਾ

Address

Civil City
Ludhiana
141001

Telephone

+917889042308

Website

Alerts

Be the first to know and let us send you an email when LETS Promote THEM posts news and promotions. Your email address will not be used for any other purpose, and you can unsubscribe at any time.

Share