18/08/2024
ਸ਼੍ਰੀ ਸ਼ਿਆਮ ਪਰਿਵਾਰ ਸੰਘ ਵਲੋਂ ਸ਼ਿਆਮ ਬਾਬਾ ਜੀ ਦਾ ਸਾਵਨ ਪੁੱਤਰਦਾ ਇਕਾਦਸ਼ੀ ਸੰਕੀਰਤਨ ਸ਼ਰਧਾ ਨਾਲ ਮਨਾਇਆ ਗਿਆ –
ਸ੍ਰੀ ਸਿਆਮ ਪਰਿਵਾਰ ਸੰਘ{ਰਜਿ} ਮਾਨਸਾ ਵੱਲੋ ਜੈ ਮਾਂ ਮੰਦਿਰ ਕਮੇਟੀ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਸ਼ਿਆਮ ਬਾਬਾ ਜੀ ਦਾ ਸਾਵਨ ਪੁੱਤਰਦਾ ਇਕਾਦਸ਼ੀ ਸੰਕੀਰਤਨ ਜੈ ਮਾਂ ਮੰਦਰ ਵਿਖੇ ਬਹੁਤ ਹੀ ਧੂਮ ਧਾਮ ਤੇ ਸ਼ਰਧਾ ਨਾਲ ਕੀਤਾ ਗਿਆ।
ਪੂਜਨ ਤੇ ਜੋਤੀ ਦੀ ਰਸਮ ਧਰਮਪਾਲ ਠਾਕੁਰ(ਰੌਕੀ)ਜੀ ਵੱਲੋਂ ਪਰਿਵਾਰ ਸਮੇਤ ਕੀਤੀ ਗਈ| ਸੰਘ ਵੱਲੋਂ ਇਹਨਾਂ ਨੂੁੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ|ਰਵੀ ਗਰਗ ਅਤੇ ਹੈਪੀ ਜੀ ਆਰੇ ਵਾਲੇ ਵਲੋਂ ਦੁੱਧ ਸ਼ਰਬਰ ਦੀ ਸੇਵਾ ਕੀਤੀ ਗਈ|ਸੰਕੀਰਤਨ ਦੀ ਸ਼ੁਰੂਆਤ ਨਿਤਾਸ਼ ਨਿਸ਼ੂ ਵਲੋਂ "ਜੋਤੀ ਬੰਧਨਾਂ ਗਾ ਕੇ ਕੀਤੀ ਗਈ |ਇਸ ਤੋ ਬਾਅਦ ਮਸ਼ਹੂਰ ਕਲਾਕਾਰ ਰਸਿਕ ਸਾਧਿਕਾ ਸੰਤੋਸ਼ ਦੀਦੀ ਜੀ (ਵ੍ਰਿੰਦਾਵਨ ਬਰਸਾਨਾ ਵਾਲੇ)ਨੇ ਆਪਣੀ ਸੁਰੀਲੀ ਆਵਾਜ ਵਿੱਚ"ਮੁਝਹੇ ਅਪਣੇ ਹੀ ਰੰਗ ਮੇਂ ਰੰਗਦੇ,'ਮੇਰੇ ਸ਼ਿਆਮ ਸਾਵਰੇਂ" ਸ਼ਿਆਮ ਬਾਬਾ ਜੀ ਦੇ ਭਜਨ ਗਾ ਕੇ ਸਾਰੇ ਪ੍ਰੇਮੀਆਂ ਨੂੰ ਭਾਵੁਕ ਕਰ ਦਿਤਾ|ਸ਼ਿਆਮ ਬਾਬਾ ਜੀ ਸ਼ਿੰਗਾਰ ਬਹੁਤ ਹੀ ਸੁੰਦਰ ਕੀਤਾ ਗਿਆ ਸੀ ਜੋ ਕੀ ਹਰ ਇਕ ਪ੍ਰੇਮੀ ਦੇ ਮਨ ਨੂੰ ਮੋਹ ਰਿਹਾ ਸੀ| ਇਸ ਸੰਕੀਰਤਨ ਵਿੱਚ ਭਾਰੀ ਗਿਣਤੀ ਵਿੱਚ ਸ਼ਿਆਮ ਭਗਤਾਂ ਨੇ ਆਪਣੀ ਹਾਜ਼ਰੀ ਲਗਵਾਈ| ਸਾਰੇ ਸ਼ਿਆਮ ਭਗਤਾਂ ਨੂੰ ਪ੍ਰਸ਼ਾਦ ਦੇ ਰੂਪ ਚ ਰੱਖੜੀਆਂ ਦਿੱਤੀਆਂ ਗਈਆਂ| ਅਖੀਰ ਵਿੱਚ ਆਰਤੀ ਤੋ ਬਾਅਦ ਭਗਤਾ ਵਿੱਚ ਪ੍ਰਸ਼ਾਦ ਵੰਡਿਆ ਗਿਆ| ਸੰਘ ਦੇ ਪ੍ਰਧਾਨ ਅਸ਼ੋਕ ਕੁਸਲਾ ਜੀ ਨੇ ਦੱਸਿਆ ਕਿ ਆਏ ਹੋਏ ਸਾਰੇ ਸ਼ਿਆਮ ਭਗਤਾਂ ਲਈ ਦੁੱਧ ਸਕੈਸ਼ ਦਾ ਲੰਗਰ ਲਗਾਇਆ ਗਿਆ| ਹਰ ਵਾਰ ਦੀ ਤਰ੍ਹਾਂ ਸਟੇਜ ਸੈਕਟਰੀ ਦੀ ਜਿੰੰਮੇਵਾਰੀ ਬਿੰਦਰਪਾਲ ਜੀ ਨੇ ਬਾਖੂਬੀ ਨਿਭਾਈ|ਇਸ ਮੋਕੇ ਸਰਜੀਵਨ ਸ਼ਰਮਾ ਜੀ,ਅਸ਼ੋਕ ਕੁਸਲਾ,ਭਗਵਾਨ ਦਾਸ,ਮੁਨੀਸ਼ ਕੁਮਾਰ,ਰਜਨੀਸ਼ ਕੁਮਾਰ,ਜੀਵਨ ਕੁਸਲਾ,ਮਨੀ ਸ਼ਰਮਾ,ਭੂਸ਼ਨ ਜੀ,ਧਰੂਵ ਜਿੰਦਲ,ਦੀਪੂ ਗੋਇਲ, ਲਵ ਗੋਇਲ, ਗਿਤੇਸ਼ ਮੋਂਗਾ,ਸਾਹਿਲ,ਗਗਨ ਸ਼ਰਮਾ, ਰੋਹਿਤ ਰਾਜਪੂਤ,ਪਵਨ ਰਾਜਪੂਤ ਤੇ ਸਮੂਹ ਮੈਂਬਰ ਅਤੇ ਜੈ ਮਾਂ ਮੰਦਿਰ ਕਮੇਟੀ ਦੇ ਪ੍ਰਧਾਨ ਰਾਜ ਕੁਮਾਰ,ਕ੍ਰਿਸ਼ਨ ਮਦਾਨ,ਅਤੇ ਸਮੂਹ ਮੈਂਬਰ,ਸਨਾਤਨ ਧਰਮ ਸਭਾ ਦੇ ਪ੍ਰਧਾਨ ਵਿਨੋਦ ਭੰਮਾ ਜੀ,ਮਹਿਲਾ ਸਤਿਸੰਗ ਦੇ ਮੈਂਬਰ ਅਤੇ ਸ਼ਹਿਰ ਦੀ ਸਮੂਹ ਧਾਰਮਿਕ ਸੰਸਥਾਵਾ ਦੇ ਆਹੁਦੇਦਾਰ ਤੇ ਭਾਰੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਹਾਜਰ ਸਨ।