Sangharsh T V

Sangharsh T V Creator

13/09/2026

17/7/20+DA ਨੂੰ ਲੈ ਕੇ ਮੁਲਾਜ਼ਮਾਂ ਨੇ ਘੇਰਿਆ ਅਮਨ ਅਰੋੜਾ Tari Baba Smalsar ਮਿੰਟੂ ਗੁਰੂਸਰੀਆ-Mintu Gurusaria ਮਾਂਣਾ ਰੱਲੇ ਵਾਲ਼ਾ

🚨 ਕੋਟਕਪੂਰਾ ਵਿੱਚ 22 ਹਜ਼ਾਰ ਲੀਟਰ ਸ਼ੱਕੀ ਦੇਸੀ ਘਿਓ ਦਾ ਟੈਂਕਰ ਕਾਬੂਕੋਟਕਪੂਰਾ: ਫ਼ਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਵਿੱਚ ਸਿਹਤ ਵਿਭਾਗ ਨੇ ਵੱਡੀ...
13/09/2026

🚨 ਕੋਟਕਪੂਰਾ ਵਿੱਚ 22 ਹਜ਼ਾਰ ਲੀਟਰ ਸ਼ੱਕੀ ਦੇਸੀ ਘਿਓ ਦਾ ਟੈਂਕਰ ਕਾਬੂ
ਕੋਟਕਪੂਰਾ: ਫ਼ਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਵਿੱਚ ਸਿਹਤ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਕਰੀਬ 22 ਹਜ਼ਾਰ ਲੀਟਰ ਸ਼ੱਕੀ ਦੇਸੀ ਘਿਓ ਨਾਲ ਭਰਿਆ ਟੈਂਕਰ ਕਬਜ਼ੇ ਵਿੱਚ ਲਿਆ ਹੈ। ਟੈਂਕਰ ਗ੍ਰੇਟਰ ਨੋਇਡਾ ਤੋਂ ਕੋਟਕਪੂਰਾ ਦੇ ਫ਼ਰੀਦਕੋਟ ਰੋਡ ਸਥਿਤ ਇੱਕ ਦੇਸੀ ਘਿਓ ਦੀ ਫੈਕਟਰੀ ਵਿੱਚ ਸਪਲਾਈ ਲਈ ਪਹੁੰਚਿਆ ਸੀ।
ਜੀਐੱਸਟੀ ਵਿਭਾਗ ਦੀ ਇੰਟੈਲੀਜੈਂਸ ਵਿੰਗ ਨੂੰ ਮਿਲੀ ਸੂਚਨਾ ਤੋਂ ਬਾਅਦ ਸਿਹਤ ਵਿਭਾਗ ਨੂੰ ਜਾਣਕਾਰੀ ਦਿੱਤੀ ਗਈ। ਇਸ ਉਪਰੰਤ ਫੂਡ ਕਮਿਸ਼ਨਰ ਅਮਿਤ ਜੋਸ਼ੀ ਦੀ ਅਗਵਾਈ ਹੇਠ ਟੀਮ ਕੋਟਕਪੂਰਾ ਪਹੁੰਚੀ ਅਤੇ ਫੂਡ ਸੇਫ਼ਟੀ ਅਫ਼ਸਰ ਨਵਦੀਪ ਸਿੰਘ ਚਾਹਲ ਦੀ ਟੀਮ ਨਾਲ ਮਿਲ ਕੇ ਟੈਂਕਰ ਨੂੰ ਕਬਜ਼ੇ ਵਿੱਚ ਲੈ ਲਿਆ।
ਵਿਭਾਗ ਵੱਲੋਂ ਟੈਂਕਰ ਵਿੱਚ ਮੌਜੂਦ ਘਿਓ ਦੇ ਸੈਂਪਲ ਲੈ ਕੇ ਲੈਬ ਵਿੱਚ ਜਾਂਚ ਲਈ ਭੇਜੇ ਗਏ ਹਨ। ਅਧਿਕਾਰੀਆਂ ਮੁਤਾਬਕ ਅੰਤਿਮ ਕਾਰਵਾਈ ਲੈਬ ਰਿਪੋਰਟ ਦੇ ਆਧਾਰ ’ਤੇ ਕੀਤੀ ਜਾਵੇਗੀ। ਫਿਲਹਾਲ ਟੈਂਕਰ ਵਿਭਾਗ ਦੀ ਹਿਰਾਸਤ ਵਿੱਚ ਹੈ।
ਵੱਡਾ ਸਵਾਲ ਇਹ ਹੈ ਕਿ ਆਖ਼ਰ ਇੰਨੀ ਵੱਡੀ ਮਾਤਰਾ ਵਿੱਚ ਸ਼ੱਕੀ ਘਿਓ ਕਿੱਥੇ ਸਪਲਾਈ ਕੀਤਾ ਜਾਣਾ ਸੀ ਅਤੇ ਇਸ ਦੇ ਪਿੱਛੇ ਕੌਣ ਹੈ?

Big news from Kotkapura! 🚨 Health officials seized a tanker with 22,000 liters of suspicious desi ghee. It was headed to a factory from Greater Noida. Samples are off to the lab for testing. Who's behind this? 🤔

          ਅੱਜ ਜਿੰਮ ਵਿੱਚ ਸਵੇਰੇ ਵੜਦਿਆਂ ਸਾਰ ਜਿੰਮ ਦੇ ਰਿਸੈਪਸ਼ਨ ਤੇ ਬੈਠੀ ਕੁੜੀ ਕਹਿਣ ਲੱਗੀ  , " ਐਕਸਕਿਊਜ ਮੀ ਸਰ.... ਤੁਹਾਡਾ ਪੈਕੇਜ ਖਤਮ...
12/09/2026

ਅੱਜ ਜਿੰਮ ਵਿੱਚ ਸਵੇਰੇ ਵੜਦਿਆਂ ਸਾਰ ਜਿੰਮ ਦੇ ਰਿਸੈਪਸ਼ਨ ਤੇ ਬੈਠੀ ਕੁੜੀ ਕਹਿਣ ਲੱਗੀ , " ਐਕਸਕਿਊਜ ਮੀ ਸਰ.... ਤੁਹਾਡਾ ਪੈਕੇਜ ਖਤਮ ਹੋ ਗਿਆ ..." .
ਮੈਂ ਅੱਗੇ ਤੁਰਦਾ ਤੁਰਦਾ ਰੁਕ ਗਿਆ ਤੇ ਪੁੱਛਿਆ , " ਕਦੋਂ ਖਤਮ ਹੋਇਆ ਜੀ....."
ਉਹਨੇ ਥੋੜਾ ਜਿਹਾ ਮੁਸਕਰਾਉਂਦੇ ਹੋਏ ਕਿਹਾ, " ਕੱਲ ਹੀ ਖਤਮ ਹੋਇਆ..."

ਸੋਚਿਆ ਪੇਮੈਂਟ ਕਰਨੀ ਤਾਂ ਹੈ ਹੀ ...ਕਰ ਦਿੰਨੇ ਆ.. ਪੁੱਛਿਆ , "ਕਿੰਨੀ ਪੇਮੈਂਟ ਕਰਨੀ ਹੈ.."

ਸਾਹਮਣੇ ਕੰਧ ਤੇ ਲੱਗੇ ਜਿੰਮ ਦੇ ਨਵੇਂ ਪੈਕਜ ਡਿਟੇਲ ਵੱਲ ਇਸ਼ਾਰਾ ਕਰਦੀ ਹੋਈ ਕਹਿਣ ਲੱਗੀ , "ਸਰ ਅਹੁ ਦੇਖ ਲਓ...ਸਾਡੇ ਪਲਾਨ ਥੋੜੇ ਬਦਲ ਗਏ ਨੇ... ਇਹਨਾਂ ਵਿੱਚੋਂ ਦੇਖ ਲਓ ਤੁਸੀਂ ਕਿਹੜਾ ਪੈਕੇਜ ਲੈਣਾ.."

ਮੈਂ ਕਿਹਾ , "ਮੇਰਾ ਤਿੰਨ ਮਹੀਨੇ ਦਾ ਪਲਾਨ ਸੀ 4500 ਦਾ, ਉਹ ਤਾਂ ਕਿਤੇ ਵੀ ਨਹੀਂ....."

ਕਹਿਣ ਲੱਗੀ ," ਸਰ ਹੁਣ ਤਿੰਨ ਮਹੀਨੇ ਦਾ ਪਲੈਨ ਆ 5400 ਦਾ ਹੋ ਗਿਆ... ਇੱਕ ਮਹੀਨੇ ਪਲਾਨ ਦਾ 2000 ਹੋ ਗਿਆ .."
ਮੈਂ ਹੈਰਾਨ ਹੋ ਕੇ ਪੁੱਛਿਆ ," ਇਨੀ ਛੇਤੀ ਪਲਾਨ ਕਿਵੇਂ ਚੇਂਜ ਕਰ ਦਿੰਦੇ ਹੋ.? .. ਤਿੰਨ ਮਹੀਨੇ ਪਹਿਲਾਂ ਤਾਂ 4500 ਦਾ ਸੀ.... ਮੈਂ ਤਾਂ 4500 ਹੀ ਦਵਾਂਗਾ.."

ਉਹ ਥੋੜੀ ਨਿਮਰ ਜਿਹੀ ਹੋ ਕੇ ਕਹਿਣ ਲੱਗੀ , " ਸਰ ਜੀ ਸਾਰੇ ਜਿਮ ਵਾਲਿਆਂ ਨੇ ਰੇਟ ਵਧਾ ਦਿੱਤੇ ਹਨ, ਬਿਜਲੀ ਦਾ ਖਰਚਾ ...ਸਾਫ ਸਫਾਈ ਮਸ਼ੀਨਾਂ ਦੀ ਮੇਨਟੇਨਸ ..... ਟਰੇਨਰਾਂ ਦੀ ਤਨਖਾਹ ਸਾਰੇ ਵਧ ਗਏ ਨੇ..."
ਕੁੱਲ ਮਿਲਾ ਕੇ ਆਖਰਕਾਰ 5400 ਪੇਮੈਂਟ ਕਰਕੇ ਹੀ ਖਹਿੜਾ ਛੁੱਟਿਆ... ਸੋਚ ਰਿਹਾ ਸੀ.. ਲਓ ਇਹਨਾਂ ਨੇ ਵੀ ਆਪਣਾ ਡੀਏ ਕਿਸੇ ਨੂੰ ਬਿਨਾਂ ਪੁੱਛੇ- ਦੱਸੇ ਵਧਾ ਲਿਆ..।

ਵਾਪਸੀ ਤੇ ਨਾਲਦੀ ਦਾ ਫੋਨ ਆਇਆ ,ਕਹਿਣ ਲੱਗੀ, "ਦਹੀਂ ਫੜ ਲਿਆਉਣਾ..."
ਰਸਤੇ ਵਿੱਚ ਇੱਕ ਦੁਕਾਨ ਤੋਂ ਇਕ ਕਿਲੋ ਦਹੀ ਦਾ ਪੈਕਟ ਲਿਆ ਪੇਮੈਂਟ ਕਰਨ ਲੱਗੇ ਪੁੱਛਿਆ , "ਕਿੰਨੇ ਕਰਾਂ ..?"

ਦੁਕਾਨਦਾਰ ਕਹਿਣ ਲੱਗਿਆ , "ਜੀ 80 ਰੁਪਏ ਕਰ ਦੋ .."

ਮੈਂ ਹੈਰਾਨ ਹੋ ਕੇ ਕਿਹਾ .."ਹੁਣ ਤਾਂ ਥੋੜੇ ਦਿਨ ਪਹਿਲਾਂ ਤਾਂ ਇਹ 75 ਦਾ ਸੀ..."

ਕਹਿਣ ਲੱਗਿਆ, "ਕੀ ਕਰੀਏ ਜੀ ..ਪਿੱਛੋਂ ਹੀ ਰੇਟ ਵਧਾ ਦਿੱਤੇ ਸਾਡਾ ਵੀ ਕਮਿਸ਼ਨ ਘੱਟ ਗਿਆ..."
ਪੇਮੈਂਟ ਕਰਨਾ ਲੱਗਿਆ ਸੋਚ ਰਿਹਾ ਸੀ ਕਿ ਇਹਨਾਂ ਨੇ ਵੀ 6-7 ਪਰਸੈਂਟ ਆਪਣਾ ਡੀਏ ਆਪ ਹੀ ਵਧਾ ਲਿਆ...

ਹੋਰ ਤਾਂ ਹੋਰ ਸਾਡੇ ਗੁਆਂਡ 'ਚ ਖੜੇ ਬਾਬੂ ਕੁਲਚੇ ਵਾਲੇ ਨੇ ਵੀ ਆਪਣਾ ਕੁਲਚਾ 25 ਤੋਂ 30 ਦਾ ਕਰ ਦਿੱਤਾ....।
20 ਪਰਸੈਂਟ ਵਾਧਾ.??.. ਪਰਸੈਂਟੇਜ ਦਾ ਹਿਸਾਬ ਕਿਤਾਬ ਲਾਉਂਦਿਆਂ ਦਿਮਾਗ ਘੁੰਮ ਜਾਂਦਾ...

ਸਾਡੇ ਗਵਾਂਢੀ ਅਮਰੀਕ ਨੇ ਕੁਝ ਇੱਟਾਂ ਮੰਗਵਾਈਆਂ ਹੋਈਆਂ ਸੀ.. ਕੋਲੇ ਜਾ ਕੇ ਪੁੱਛਿਆ , " ਕੀ ਕਰਵਾਉਣ ਲੱਗੇ ਓ..?
ਅਮਰੀਕ ਕਹਿਣ ਲੱਗਿਆ .."ਬਾਹਰ ਛੋਟਾ ਜਿਹਾ ਬਾਥਰੂਮ ਬਣਾਉਣਾ, ਸਰਦਾ ਨਹੀਂ.."
ਪੁੱਛਿਆ.." ਇੱਟ ਕੀ ਰੇਟ ਆਈ ਆ.."

ਇੱਟ ਦਾ ਰੇਟ ਸੁਣ ਕੇ ਮੈਂ ਹੈਰਾਨ ਹੋ ਗਿਆ, ਜਿਹੜੀ ਦਿਨਾਂ ਵਿੱਚ ਹੀ 7 ਹਜਾਰ ਤੋਂ 11000 ਹੋ ਗਈ.."
ਅੰਦਰ ਸਾਡਾ ਜਮਾਤੀ ਬੂਟਾ ਮਿਸਤਰੀ ਕਾਂਡੀ- ਤੇਸੀ ਚੱਕੀ, ਨੀਹਾਂ ਵਿੱਚ ਇੱਟਾਂ ਚਿਣੀ ਜਾ ਰਿਹਾ ਸੀ..."
ਅਮਰੀਕ ਕਹਿਣ ਲੱਗਿਆ , "ਆ ਦੇਖ ਲਓ ਬੂਟੇ ਮਿਸਤਰੀ ਨੇ ਵੀ ਆਪਣੀ ਦਿਹਾੜੀ 800 ਤੋਂ ਸਿੱਧੀ 1000 ਕਰ ਦਿੱਤੀ..."
ਮੈਂ ਪਰਸੈਂਟੇਜ ਦਾ ਹਿਸਾਬ ਲਾ ਰਿਹਾ ਸੀ ਕਿ ਬੂਟਾ ਮਿਸਤਰੀ ਸਾਡੀ ਗੱਲ ਸੁਣ ਕੇ ਵਿੱਚੋਂ ਹੀ ਬੋਲ ਪਿਆ..." ਬਾਈ ਜੀ 800 ਨਾਲ ਸਰਦਾ ਨਹੀਂ.. ਮਹਿੰਗਾਈ ਤਾਂ ਦੇਖ ਲਓ ਕਿੱਥੇ ਚਲੀ ਗਈ...."

ਅਮਰੀਕ ਕਹਿਣ ਲੱਗਿਆ .." ਬੈਠ ਯਾਰ... ਚਾਹ ਬਣ ਰਹੀ ਆ..."

ਮੈਂ ਨਾ- ਨਾ ਕਰਦਾ ਆਪਣੇ ਘਰ ਤੁਰ ਪਿਆ ਸੋਚ ਰਿਹਾ ਸੀ , ਪੂਰੀ ਦੁਨੀਆ ਆਪਣੀ ਕਮਾਈ ਵਿੱਚ ਲੋੜ ਅਨੁਸਾਰ ਵਾਧਾ ਕਰ ਲੈਂਦੀ ਆ... । ਵਿਧਾਇਕ, ਮੰਤਰੀ ਪਤਾ ਵੀ ਨਹੀਂ ਲੱਗਣ ਦਿੰਦੇ ਕਦੋਂ ਵਾਧਾ ਕਰ ਲੈਂਦੇ ਨੇ....ਇੱਕ ਮੁਲਾਜ਼ਮ ਹੀ ਹੈ ਜਿਹਨੂੰ ਧਰਨੇ ਮੁਜਾਹਰੇ , ਡਾਂਗਾਂ ਸੋਟੇ, ਪਾਣੀ ਦੀਆਂ ਬੁਛਾੜਾਂ, ਅਥਰੂ ਗੈਸ ਦੇ ਗੋਲੇ ... ਪਤਾ ਨਹੀਂ ਕੀ-ਕੀ ਕਰਕੇ ਆਪਣਾ ਡੀਏ ਵਧਾਉਣਾ ਪੈਂਦਾ ਹੈ ।

✍🏻 ਨਿਰਭੈ ਸਿੰਘ ਜਰਗ ਦੀ ਕੰਧ ਤੋਂ ਕਾਪੀ 🙏

10/09/2026

ਮੇਰਾ ਤਜ਼ਰਬਾ, ਪੜ੍ਹੇ ਲਿਖੇ ਕੁੜੀਆਂ ਕੁੱਖ ਚ ਮਾਰਦੇ😥 Tari Baba Smalsar

09/09/2026

*ਜਿਥੋਂ ਕਦੇ ਫੁੱਲ ਡਿਗਦੇ ਸੀ, ਅੱਜ ਓਥੋਂ ਅੱਗ ਵਰ੍ਹਦੀ ਏ |
*ਪੰਜਾਬ ਸਿਵਲ ਸਕੱਤਰੇਤ* ਮਿੰਟੂ ਗੁਰੂਸਰੀਆ-Mintu Gurusaria ਸਮਾਣਾਂ ਲੋਕ ਅਵਾਜ਼ ਚੈਨਲ Sangharsh T V

08/09/2026

ਤਾਰੀ ਨੇ ਦੀਪਕ ਢਿੱਲੋਂ ਦੇ ਗਾਣੇ 'ਚ ਵਜਾਈ ਢੋਲਕੀ Tari Baba Smalsar

06/09/2026

ਤਾਰੀ ਨੇ ਫੜਿਆ ਜ਼ਰਦਾ part 2 Baba Smalsar

Address

SHRI MUKTSAR SAHIB
Muktsar
152026

Telephone

+916280952744

Website

Alerts

Be the first to know and let us send you an email when Sangharsh T V posts news and promotions. Your email address will not be used for any other purpose, and you can unsubscribe at any time.

Contact The Business

Send a message to Sangharsh T V:

Shortcuts

Share