City News Sunam

City News Sunam Contact information, map and directions, contact form, opening hours, services, ratings, photos, videos and announcements from City News Sunam, Social Media Agency, Sunam, India, Region, Sunam.

📢 Follow & Share This Page ❤️
Stay connected with every post and get all the latest updates, news & important information easily! 🔔✨
👉 Follow now
👉 Share with your friends & family
👉 Don’t miss any update! 💯

26/04/2026
25/04/2026

ਪਾਵਰ ਕੱਟ ਕਾਰਨ
ਸੁਨਾਮ ਸ਼ਹਿਰ ਦੀ ਬਿਜਲੀ 3:30 am ਤੱਕ ਬੰਦ ਹੈ ਜੀ।

24/04/2026

ਰਜਿੰਦਰ ਦੀਪਾ ਨੇ ਅੱਜ ਕਰੀ ਖ਼ਾਸ ਪ੍ਰੈਸ ਕਾਨਫਰੰਸ, ਕੱਢ ਲਿਆਏ ਵੱਡੇ ਸਬੂਤ #ਸੁਨਾਮ #ਮੇਰਾ_ਸੁਨਾਮ

22/04/2026

10-12 ਬੰਦੇ ਹਰ ਪਾਰਟੀ ਚ ਅੱਗੇ ਹੁੰਦੇ ਨੇ
ਚੰਗੇ ਲੋਕਾਂ ਦੀ ਕਮੇਟੀ ਬਣਾਉ..
ਸੁਨਾਮ ਨਗਰ ਕੋਸਲ ਚੋਣਾਂ ਨੁੰ ਲੈ ਕੇ ਕਾਂਗਰਸੀ ਨੇਤਾ ਜਸਵਿੰਦਰ ਧੀਮਾਨ ਪ੍ਰੈਸ ਕਾਨਫਰੰਸ..

19/04/2026

मेरी आपकी कृपा से सब काम हो रहा है।

16/04/2026

18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਯੋਗ ਹਨ; ਰਜਿਸਟ੍ਰੇਸਨ ਲਈ ਸਿਰਫ ਆਧਾਰ, ਵੋਟਰ ਆਈਡੀ ਅਤੇ ਬੈਂਕ ਖਾਤਾ ਲੋੜੀਂਦਾ ਹੈ: ਕੈਬਨਿਟ ਮੰਤਰੀ

ਸੁਨਾਮ ਦੇ ਸਿਵਲ ਹਸਪਤਾਲ ਦੇ ਵਿੱਚ  ਅਕਸ਼ਾਂਸ਼ ਗੁਪਤਾ ਐਮਐਸ ਜਨਰਲ ਸਰਜਰੀ ਵੱਲੋਂ ਮੈਡੀਕਲ ਅਫਸਰ ਸਪੈਸ਼ਲਿਸਟ ਜਨਰਲ ਸਰਜਰੀ ਦੇ ਤੌਰ ਤੇ ਅਹੁਦਾ ਸੰਭਾ...
09/04/2026

ਸੁਨਾਮ ਦੇ ਸਿਵਲ ਹਸਪਤਾਲ ਦੇ ਵਿੱਚ ਅਕਸ਼ਾਂਸ਼ ਗੁਪਤਾ ਐਮਐਸ ਜਨਰਲ ਸਰਜਰੀ ਵੱਲੋਂ ਮੈਡੀਕਲ ਅਫਸਰ ਸਪੈਸ਼ਲਿਸਟ ਜਨਰਲ ਸਰਜਰੀ ਦੇ ਤੌਰ ਤੇ ਅਹੁਦਾ ਸੰਭਾਲਿਆ ਗਿਆ

*ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਹਲਕਾ ਸੁਨਾਮ ਦੇ ਪਿੰਡਾਂ ਦੇ ਵਿਕਾਸ ਲਈ 65 ਲੱਖ ਰੁਪਏ ਦੇ ਚੈੱਕ ਤਕਸੀਮ**ਕਿਹਾ; ਪਿੰਡਾਂ ਦੇ ਸਰਬਪੱਖੀ ਵਿਕਾਸ ...
09/04/2026

*ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਹਲਕਾ ਸੁਨਾਮ ਦੇ ਪਿੰਡਾਂ ਦੇ ਵਿਕਾਸ ਲਈ 65 ਲੱਖ ਰੁਪਏ ਦੇ ਚੈੱਕ ਤਕਸੀਮ*

*ਕਿਹਾ; ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਵਚਨਬੱਧ

*ਬਲਵਾੜ ਕਲਾਂ, ਖੁਰਾਣੀ, ਸੋਹੀਆਂ ਕਲਾਂ, ਈਲਵਾਲ, ਕਨੋਈ ਤੇ ਕੁਲਾਰ ਖੁਰਦ ਵਿਖੇ ਵਿਕਾਸ ਕਾਰਜਾਂ ਲਈ ਚੈੱਕ ਵੰਡੇ

*ਸਬਜ਼ੀਆਂ ਦੇ ਨੁਕਸਾਨ ਬਾਬਤ ਵੀ ਵਿਸ਼ੇਸ਼ ਗਿਰਦਾਵਰੀ ਦਾ ਦਿੱਤਾ ਭਰੋਸਾ

ਸੰਗਰੂਰ, 09 ਅਪ੍ਰੈਲ(ਰਾਜੂ ਸਿੰਗਲਾ)

ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਹਲਕੇ ਦੇ ਪਿੰਡ ਬਲਵਾੜ ਕਲਾਂ, ਖੁਰਾਣੀ, ਸੋਹੀਆਂ ਕਲਾਂ, ਈਲਵਾਲ, ਕਨੋਈ ਅਤੇ ਕੁਲਾਰ ਖੁਰਦ ਦਾ ਵਿਸਤ੍ਰਿਤ ਦੌਰਾ ਕਰਦਿਆਂ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਲਈ 65 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਪੰਚਾਇਤਾਂ ਨੂੰ ਸੌਂਪੇ। ਇਸ ਮੌਕੇ ਉਨ੍ਹਾਂ ਨੇ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਵੀ ਲਿਆ ਅਤੇ ਸਥਾਨਕ ਲੋਕਾਂ ਨਾਲ ਸੰਵਾਦ ਕਰਦੇ ਹੋਏ, ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ।

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਨੂੰ ਮਾਡਲ ਪਿੰਡਾਂ ਵਿੱਚ ਤਬਦੀਲ ਕਰਨ ਲਈ ਵਚਨਬੱਧ ਹੈ ਅਤੇ ਇਸੇ ਦਿਸ਼ਾ ਵਿੱਚ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ।

ਪਿੰਡਾਂ ਵਿੱਚ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਤਹਿਤ ਸੜਕਾਂ ਦੀ ਮੁਰੰਮਤ ਤੇ ਨਵੀਨੀਕਰਨ, ਗਲੀ-ਨਾਲੀਆਂ ਬਣਾਉਣ, ਸਾਫ਼ ਪੀਣਯੋਗ ਪਾਣੀ ਦੀ ਉਪਲਬਧਤਾ, ਸਟਰੀਟ ਲਾਈਟਾਂ ਦੀ ਸਥਾਪਨਾ ਅਤੇ ਸਰਕਾਰੀ ਇਮਾਰਤਾਂ ਦੀ ਮੁਰੰਮਤ ਵਰਗੇ ਕੰਮ ਤਰਜੀਹੀ ਅਧਾਰ 'ਤੇ ਕੀਤੇ ਜਾ ਰਹੇ ਹਨ।

ਉਨ੍ਹਾਂ ਹੋਰ ਦੱਸਿਆ ਕਿ ਇਹ ਗ੍ਰਾਂਟਾਂ ਪਿੰਡ ਵਾਸੀਆਂ ਦੀਆਂ ਮੰਗਾਂ ਅਤੇ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਰੀ ਕੀਤੀਆਂ ਗਈਆਂ ਹਨ, ਤਾਂ ਜੋ ਕੋਈ ਵੀ ਪਿੰਡ ਵਿਕਾਸ ਪੱਖੋਂ ਪਿੱਛੇ ਨਾ ਰਹਿ ਜਾਵੇ।

ਕੈਬਨਿਟ ਮੰਤਰੀ ਨੇ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਕਾਰਜਾਂ ਨੂੰ ਸਮੇਂ-ਸਿਰ ਅਤੇ ਪੂਰੀ ਪਾਰਦਰਸ਼ਤਾ ਨਾਲ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸਰਕਾਰੀ ਫੰਡਾਂ ਦੀ ਸਹੀ ਵਰਤੋਂ ਨਾਲ ਹੀ ਲੋਕਾਂ ਦਾ ਭਰੋਸਾ ਮਜ਼ਬੂਤ ਹੁੰਦਾ ਹੈ ਅਤੇ ਇਲਾਕੇ ਦੀ ਤਰੱਕੀ ਸੰਭਵ ਬਣਦੀ ਹੈ।

ਕੈਬਨਿਟ ਮੰਤਰੀ ਨੇ ਕੁਝ ਚੱਲ ਰਹੇ ਕੰਮਾਂ ਦੀ ਮੌਕੇ 'ਤੇ ਜਾਂਚ ਵੀ ਕੀਤੀ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕਰਦੇ ਹੋਏ ਕੰਮ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਸ ਮੌਕੇ ਸਬਜ਼ੀ ਕਾਸ਼ਤਕਾਰਾਂ ਦੇ ਬਰਸਾਤ ਕਾਰਨ ਹੋਏ ਨੁਕਸਾਨ ਬਾਬਤ ਮੀਡੀਆ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫਸਲਾਂ ਦੇ ਨੁਕਸਾਨ ਸਬੰਧੀ ਵਿਸ਼ੇਸ਼ ਗਿਰਦਾਵਰੀ ਦੇ ਨਿਰਦੇਸ਼ ਦੇ ਦਿੱਤੇ ਗਏ ਹਨ ਤੇ ਹਰ ਕਿਸਾਨ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇਗਾ ਤੇ ਸਬਜ਼ੀਆਂ ਦੇ ਹੋਏ ਨੁਕਸਾਨ ਸਬੰਧੀ ਵੀ ਵਿਸ਼ੇਸ਼ ਗਿਰਦਾਵਰੀ ਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਕੈਬਨਿਟ ਮੰਤਰੀ ਨੇ ਇਸ ਮੌਕੇ ਇਹ ਵੀ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੀ ਧਰਤੀ ਯੋਧਿਆਂ, ਸੰਘਰਸ਼ੀਆਂ ਤੇ ਸ਼ਹੀਦਾਂ ਦੀ ਧਰਤੀ ਹੈ ਤੇ ਇਸ ਧਰਤੀ ਸਬੰਧੀ ਕਿਸੇ ਵੱਲੋਂ ਵੀ ਬੋਲਿਆ ਕੋਈ ਵੀ ਅਪਮਾਨਜਨਕ ਸ਼ਬਦ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਸ ਮੌਕੇ ਪਿੰਡਾਂ ਦੇ ਵਾਸੀਆਂ ਨੇ ਕੈਬਨਿਟ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਗ੍ਰਾਂਟਾਂ ਨਾਲ ਲੰਬੇ ਸਮੇਂ ਤੋਂ ਪੈਂਡਿੰਗ ਪਏ ਵਿਕਾਸ ਕਾਰਜ ਹੁਣ ਜਲਦੀ ਮੁਕੰਮਲ ਹੋਣਗੇ, ਜਿਸ ਨਾਲ ਪਿੰਡਾਂ ਦੀ ਹਾਲਤ ਵਿੱਚ ਵੱਡਾ ਸੁਧਾਰ ਆਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜ ਜ਼ਮੀਨੀ ਪੱਧਰ 'ਤੇ ਨਜ਼ਰ ਆ ਰਹੇ ਹਨ।

ਇਸ ਮੌਕੇ ਸਥਾਨਕ ਪੰਚਾਇਤ ਮੈਂਬਰਾਂ, ਪ੍ਰਮੁੱਖ ਆਗੂਆਂ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ।

ਬਹੂਤ ਹੀ ਦੁੱਖਦਾਈ ਖਬਰਸੁਨਾਮ ਅਲਰਟ ਦੇ ਮੁੱਖ ਸਪਾਂਦਕ ਰਾਜੀਵ ਸਿੰਗਲਾ ( DUKE ਵਾਲੇ )ਦੇ ਮਾਤਾ ਜੀ ਨਹੀਂ ਰਹੇ ।
09/04/2026

ਬਹੂਤ ਹੀ ਦੁੱਖਦਾਈ ਖਬਰ
ਸੁਨਾਮ ਅਲਰਟ ਦੇ ਮੁੱਖ ਸਪਾਂਦਕ ਰਾਜੀਵ ਸਿੰਗਲਾ ( DUKE ਵਾਲੇ )ਦੇ ਮਾਤਾ ਜੀ ਨਹੀਂ ਰਹੇ ।

08/04/2026

24 ਘੰਟਿਆਂ ਚ ਝਪਟਮਾਰ ਨੁੰ ਕੀਤਾ ਗਿਰਫ਼ਤਾਰ

04/04/2026

ਦਿੜਬਾ ਖਾਟੂ ਸ਼ਿਆਮ ਕੀਰਤਨ live....

Address

Sunam, India, Region
Sunam
148028

Telephone

+918847288174

Website

Alerts

Be the first to know and let us send you an email when City News Sunam posts news and promotions. Your email address will not be used for any other purpose, and you can unsubscribe at any time.

Contact The Business

Send a message to City News Sunam:

Share